ਲੋਨ ਦੇ ਨਾਂ ਤੇ 22 ਕਰੋੜ ਦੀ ਠੱਗੀ ! ਔਰਤ ਸਮੇਤ 6 ਗਿਰਫ਼ਤਾਰ, ਮੁੱਖ ਆਰੋਪੀ ਅਮਿਤ ਹਜੇ ਵੀ ਫਰਾਰ
ਜ਼ਿਰਕਪੁਰ ਚ ਲੋਨ ਦੇ ਨਾਂ 'ਤੇ ਚਲ ਰਹੇ ਵੱਡੇ ਠੱਗੀ ਗਿਰੋਹ ਦਾ ਪਰਦਾਫਾਸ਼, ਔਰਤ ਸਮੇਤ 6 ਗਿਰਫ਼ਤਾਰ। 22 ਕਰੋੜ ਦੀ ਠੱਗੀ ਕਰ ਚੁੱਕੇ ਗਿਰੋਹ ਦਾ ਮੁੱਖ ਆਰੋਪੀ ਅਮਿਤ ਹਜੇ ਵੀ ਫਰਾਰ।

ਲੋਨ ਦੇ ਨਾਂ ਤੇ 22 ਕਰੋੜ ਦੀ ਠੱਗੀ! ਔਰਤ ਸਮੇਤ 6 ਸ਼ਾਤਰ ਗਿਰਫ਼ਤਾਰ, ਮੁੱਖ ਆਰੋਪੀ ਅਮਿਤ ਫਰਾਰ
ਬਰਨਾਲਾ: ਲੋਕਾਂ ਨੂੰ ਸਸਤੇ ਲੋਨ ਦਿਲਾਉਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਇੱਕ ਹਾਈ-ਟੈਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਔਰਤ ਸਮੇਤ 6 ਠੱਗ ਗ੍ਰਿਫਤਾਰ ਕਰ ਲਏ ਹਨ। ਇਹ ਗਿਰੋਹ ਲੋਕਾਂ ਨੂੰ ਘੱਟ ਕਾਗਜ਼ੀ ਕਾਰਵਾਈ ਨਾਲ ਲੋਨ ਦਿਵਾਉਣ ਦੇ ਨਾਂ 'ਤੇ ਲੱਖਾਂ ਰੁਪਏ ਠੱਗ ਲੈਂਦਾ ਸੀ।
ਜਦ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ 67 ਮੋਬਾਇਲ, ਕਈ ਏਟੀਐਮ ਕਾਰਡ ਅਤੇ ਅਨੇਕਾਂ ਸਿਮਕਾਰਡ ਬਰਾਮਦ ਹੋਏ।
8 ਕਰੋੜ ਦੀ ਠੱਗੀ ਸਿਰਫ ਦੋ ਮਹੀਨੇ 'ਚ!
ਪੁਲਿਸ ਦੀ ਜਾਂਚ ਮੁਤਾਬਕ, ਇਹ ਗਰੋਹ 2023 ਤੋਂ ਸਰਗਰਮ ਹੈ। ਪਿਛਲੇ ਸਿਰਫ ਦੋ ਮਹੀਨੇ 'ਚ ਹੀ ਇਹ 8 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਹੈ। ਜਦੋਂ ਤੋਂ ਇਹ ਗਿਰੋਹ ਕੰਮ ਕਰ ਰਿਹਾ ਹੈ, ਤਦੋਂ ਤੋਂ ਲਗਭਗ 22 ਕਰੋੜ ਰੁਪਏ ਲੋਕਾਂ ਤੋਂ ਠੱਗੇ ਜਾ ਚੁੱਕੇ ਹਨ।
ਜ਼ਿਰਕਪੁਰ 'ਚ ਚੱਲ ਰਿਹਾ ਸੀ ਠੱਗੀ ਦਾ ਫਰਜ਼ੀ ਕਾਲ ਸੈਂਟਰ
ਇਹ ਗਰੋਹ ਜ਼ਿਰਕਪੁਰ 'ਚ ਇੱਕ ਝੂਠਾ ਕਾਲ ਸੈਂਟਰ ਚਲਾਉਂਦਾ ਸੀ। ਉਥੋਂ ਇਹ ਦੇਸ਼ ਭਰ ਦੇ ਲੋਕਾਂ ਨੂੰ ਫੋਨ ਕਰਕੇ ਲੋਨ ਦਿਵਾਉਣ ਦਾ ਲਾਲਚ ਦਿੰਦੇ ਸਨ। ਵੱਖ-ਵੱਖ ਰਾਜਿਆਂ ਦੇ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ 'ਚ ਗੱਲ ਕਰਕੇ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ।
ਪੰਜਾਬ ਤੋਂ ਲੈ ਕੇ ਗੋਆ ਤੱਕ ਫੈਲਿਆ ਸੀ ਨੈੱਟਵਰਕ
ਇਹ ਗਿਰੋਹ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਸੀ। ਇਹਨਾਂ ਦੇ ਕੰਮ ਦੀ ਪਹੁੰਚ ਹਿਮਾਚਲ, ਰਾਜਸਥਾਨ, ਕਰਨਾਟਕ, ਤੇਲੰਗਾਨਾ, ਗੁਜਰਾਤ ਅਤੇ ਗੋਆ ਤੱਕ ਸੀ। ਹੁਣ ਤੱਕ ਦੀ ਜਾਂਚ ਅਨੁਸਾਰ, ਇਹਨਾਂ ਦੇ ਅਕਾਊਂਟਾਂ ਵਿਚ ਆਉਣ ਵਾਲੇ ਰਿਕਾਰਡ ਟਰਾਂਸੈਕਸ਼ਨ 8 ਕਰੋੜ ਦੇ ਹੋ ਚੁੱਕੇ ਹਨ।
ਮੁੱਖ ਆਰੋਪੀ ਅਮਿਤ ਹਜੇ ਵੀ ਫਰਾਰ
ਪੂਰੇ ਗਿਰੋਹ ਦਾ ਮਾਸਟਰਮਾਈਂਡ ਅਮਿਤ ਨਾਂ ਦਾ ਬੰਦਾ ਹੈ, ਜੋ ਜ਼ਿਰਕਪੁਰ ਦਾ ਰਹਿਣ ਵਾਲਾ ਹੈ। ਅਮਿਤ ਦੇ ਕੋਲ ਇੱਕ ਮਹਿੰਗਾ ਜਿਮ, ਦੋ ਫਲੈਟ ਤੇ ਲਗਜ਼ਰੀ ਕਾਰਾਂ ਹਨ। ਉਹ ਹਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।
ਪੁਲਿਸ ਟੀਮ ਉਸ ਦੀ ਗਿਰਫ਼ਤਾਰੀ ਲਈ ਵੱਡੇ ਪੱਧਰ 'ਤੇ ਰੇਡ ਕਰ ਰਹੀ ਹੈ।
ਫਰੋਡ ਦੀ ਲਾਈਫ ਸਟਾਈਲ ਤੇ ਮਾਡਰਨ ਢੰਗ
ਇਹ ਗਰੋਹ ਆਧੁਨਿਕ ਤਰੀਕੇ ਨਾਲ ਕੰਮ ਕਰਦਾ ਸੀ। ਲੋਕਾਂ ਨੂੰ ਫੋਨ ਕਰਦੇ ਤੇ ਕਹਿੰਦੇ, "ਤੁਸੀਂ ਲੋਨ ਲੈਣਾ ਚਾਹੁੰਦੇ ਹੋ? ਘੱਟ ਡੌਕੂਮੈਂਟ ਨਾਲ ਤੁਹਾਨੂੰ ਲੋਨ ਮਿਲ ਜਾਵੇਗਾ।" ਬਾਅਦ 'ਚ ਇਹਨਾਂ ਦਾ ਏਜੰਟ ਘਰ ਆਉਂਦਾ ਤੇ ਲੋਕਾਂ ਤੋਂ 20-40 ਹਜ਼ਾਰ ਰੁਪਏ ਲੈ ਲੈਂਦਾ।
ਇਹਨਾਂ ਦੀ ਰੋਜ਼ ਦੀ ਠੱਗੀ 10 ਲੱਖ ਤੱਕ ਪਹੁੰਚ ਜਾਂਦੀ ਸੀ।
ਸਾਈਬਰ ਕ੍ਰਾਈਮ ਪੋਰਟਲ ਤੋਂ ਮਿਲੀ ਲੀਡ
ਭਾਰਤ ਸਰਕਾਰ ਦੇ ਸਾਈਬਰ ਕ੍ਰਾਈਮ ਪੋਰਟਲ ਰਾਹੀਂ ਪੁਲਿਸ ਨੇ ਵੱਡੀ ਲੀਡ ਲੱਭੀ। ਪੰਜਾਬ ਤੋਂ 55 ਸ਼ਿਕਾਇਤਾਂ ਦਰਜ ਹੋਣ 'ਤੇ ਇਹ ਮੁਲਜ਼ਮ ਫੜੇ ਗਏ।
ਇਹ ਗਿਰੋਹ ਲੈਵਿਸ ਲਾਈਫ ਸਟਾਈਲ ਵਿਚ ਜੀਉਂਦਾ ਸੀ। ਥਾਰ, ਫਾਰਚੂਨਰ ਵਰਗੀਆਂ ਗੱਡੀਆਂ, ਮਹਿੰਗੇ ਜਿਮ ਤੇ ਫਲੈਟ ਰੱਖਦੇ ਸਨ।
ਹੁਣ ਦੀ ਹਾਲਤ ਤੇ ਪੁਲਿਸ ਦੀ ਚੁਣੌਤੀ
ਫਿਲਹਾਲ, ਮੁੱਖ ਆਰੋਪੀ ਅਮਿਤ ਦੀ ਭਾਲ ਜਾਰੀ ਹੈ। ਪੁਲਿਸ ਆਸ ਕਰ ਰਹੀ ਹੈ ਕਿ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਨਵੀਂ ਜਾਣਕਾਰੀਆਂ ਮਿਲਣਗੀਆਂ।
ਤੁਹਾਨੂੰ ਲੋਨ ਲੈਣ ਸਬੰਧੀ ਕੋਈ ਵੀ ਸ਼ੱਕੀ ਕਾਲ ਆਉਂਦੀ ਹੈ, ਤਾਂ ਸਾਵਧਾਨ ਰਹੋ ਅਤੇ ਤੁਰੰਤ ਨਜਦੀਕੀ ਥਾਣੇ ਜਾਂ ਸਾਈਬਰ ਕ੍ਰਾਈਮ ਪੋਰਟਲ 'ਤੇ ਸ਼ਿਕਾਇਤ ਦਰਜ ਕਰੋ।
What's Your Reaction?






