ATM ’ਚੋਂ ਹੁਣ ਆਸਾਨੀ ਨਾਲ ਮਿਲਣਗੇ ₹100-₹200 ਦੇ ਨੋਟ, RBI ਦੇ ਨਵੇਂ ਹੁਕਮ ਨਾਲ ਵਧੀ ਸਹੂਲਤ
ਹੁਣ ATM ’ਚੋਂ ₹100 ਤੇ ₹200 ਦੇ ਨੋਟ ਆਸਾਨੀ ਨਾਲ ਮਿਲਣਗੇ। RBI ਦੇ ਨਵੇਂ ਹੁਕਮਾਂ ਨਾਲ 2025 ਤੱਕ 75% ATM ’ਚ ਹੋਵੇਗੀ ਛੋਟੇ ਨੋਟਾਂ ਦੀ ਉਪਲਬਧਤਾ। ਪਿੰਡਾਂ ਤੇ ਕਸਬਿਆਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਨਵੀਂ ਦਿੱਲੀ:
ਹੁਣ ਲੋਕਾਂ ਨੂੰ ATM ’ਚੋਂ 100 ਤੇ 200 ਰੁਪਏ ਦੇ ਨੋਟ ਕੱਢਣ ਲਈ ਧੱਕੇ ਨਹੀਂ ਖਾਣੇ ਪੈਣਗੇ। ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਹੁਕਮਾਂ ਦਾ ਅਸਰ ਹੌਲੇ-ਹੌਲੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ।
ਦੇਸ਼ ਦੇ 73 ਫੀਸਦੀ ATM ਹੁਣ ਆਪਣੇ ਇੱਕ ਖਾਸ ਸਲਾਟ ਵਿੱਚੋਂ 100 ਜਾਂ 200 ਰੁਪਏ ਦੇ ਨੋਟ ਜ਼ਰੂਰ ਕੱਢ ਰਹੇ ਹਨ। ਇਹ ਪਹਿਲਾਂ 65 ਫੀਸਦੀ ਸੀ, ਜੋ ਦਸੰਬਰ 2024 ਵਿੱਚ ਦਰਜ ਕੀਤਾ ਗਿਆ ਸੀ।
RBI ਨੇ ਸਿਤੰਬਰ 2025 ਤੱਕ ਦੇਸ਼ ਦੇ ਘੱਟੋ ਘੱਟ 75% ATM ’ਚ ਇੱਕ ਸਲਾਟ 100 ਜਾਂ 200 ਰੁਪਏ ਦੇ ਨੋਟਾਂ ਲਈ ਰਾਖਵਾਂ ਹੋਣ ਦਾ ਟਾਰਗਟ ਰੱਖਿਆ ਸੀ।
ਛੋਟੇ ਨੋਟਾਂ ਦੀ ਮੰਗ ਵਧੀ
CMS Info Systems, ਜੋ ਦੇਸ਼ ਦੇ 2.15 ਲੱਖ ATM ਵਿੱਚੋਂ 73 ਹਜ਼ਾਰ ATM ਚਲਾ ਰਹੀ ਹੈ, ਉਨ੍ਹਾਂ ਦੇ ਅਧਿਕਾਰੀ ਅਨੁਸ਼ ਰਾਘਵਨ ਨੇ ਦੱਸਿਆ ਕਿ ਲੋਕਾਂ ਦੇ 60% ਖਰਚੇ ਅਜੇ ਵੀ ਨਕਦ ਵਿਚ ਹੀ ਹੁੰਦੇ ਨੇ।
ਖਾਸ ਕਰਕੇ ਪਿੰਡਾਂ ਤੇ ਛੋਟੇ ਕਸਬਿਆਂ ਵਿੱਚ 100 ਤੇ 200 ਰੁਪਏ ਵਾਲੇ ਨੋਟਾਂ ਦੀ ਲੋੜ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਹ ਨੋਟ ਉਥੇ ਰੋਜ ਦੀ ਖਰੀਦਾਰੀ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੇ ਹਨ।
RBI ਦੇ ਨਵੇਂ ਨਿਯਮ ਤੇ ਲਕੜ
RBI ਨੇ ਬੈਂਕਾਂ ਨੂੰ ਹੁਕਮ ਦਿੱਤੇ ਹਨ ਕਿ 30 ਸਤੰਬਰ 2025 ਤੱਕ 75% ATM ’ਚੋਂ ਛੋਟੇ ਨੋਟ ਨਿਕਲਣੇ ਚਾਹੀਦੇ ਨੇ।
ਅਗਲੇ ਸਾਲ ਮਾਰਚ 2026 ਤੱਕ ਇਹ ਨਿਯਮ ਹੋਰ ਸਖ਼ਤ ਹੋ ਜਾਵੇਗਾ। ਓਦੋਂ ਤੱਕ 90% ATM ’ਚ ਇਹ ਸੁਵਿਧਾ ਹੋਣੀ ਲਾਜ਼ਮੀ ਹੋਵੇਗੀ।
ਕੈਸ਼ ਕੱਢਣਾ ਹੋਵੇਗਾ ਹੋਰ ਮਹਿੰਗਾ
RBI ਨੇ ATM ਇੰਟਰਚੇੰਜ ਫੀਸ ਵੀ ਵਧਾ ਦਿੱਤੀ ਹੈ। ਇਹ ਨਵਾਂ ਨਿਯਮ 1 ਮਈ 2025 ਤੋਂ ਲਾਗੂ ਹੋਵੇਗਾ।
ਜੇਕਰ ਤੁਸੀਂ ਆਪਣੇ ਫ੍ਰੀ ਟਰਾਂਜ਼ੈਕਸ਼ਨ ਦੀ ਸੀਮਾ ਪਾਰ ਕਰਦੇ ਹੋ ਤਾਂ ਤੁਹਾਨੂੰ ਵਾਧੂ ਫੀਸ ਦੇਣੀ ਪਏਗੀ।
ਇਹ ਫੀਸ ਓਸ ਵੇਲੇ ਲੱਗਦੀ ਹੈ ਜਦੋਂ ਤੁਸੀਂ ਆਪਣੇ ਬੈਂਕ ਦੀ ਬਜਾਏ ਕਿਸੇ ਹੋਰ ਬੈਂਕ ਦੇ ATM ਤੋਂ ਪੈਸੇ ਕੱਢਦੇ ਹੋ।
ਉਦਾਹਰਨ ਵਜੋਂ, ਜੇ HDFC ਦਾ ਗਾਹਕ SBI ਦੇ ATM ਤੋਂ ਫ਼੍ਰੀ ਸੀਮਾ ਤੋਂ ਵੱਧ ਪੈਸੇ ਕੱਢਦਾ ਹੈ ਤਾਂ HDFC ਵੱਲੋਂ ਵਾਧੂ ਚਾਰਜ ਲਗਾਇਆ ਜਾ ਸਕਦਾ ਹੈ।
ਸਿੱਧਾ ਅਸਰ:
RBI ਦੇ ਨਵੇਂ ਨਿਯਮਾਂ ਨਾਲ ਛੋਟੇ ਨੋਟਾਂ ਦੀ ਉਪਲਬਧਤਾ ਵਧੇਗੀ, ਪਰ ATM ਤੋਂ ਵਾਧੂ ਪੈਸੇ ਕੱਢਣਾ ਹੋਰ ਮਹਿੰਗਾ ਹੋ ਸਕਦਾ ਹੈ।
ਹੁਣ ਪੇਂਡੂ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੇ ਨੋਟਾਂ ਦੀ ਥਾਂ ਛੋਟੇ ਨੋਟ ਆਸਾਨੀ ਨਾਲ ਮਿਲ ਜਾਣਗੇ।
What's Your Reaction?






