NEET UG 2025 Result ਜਾਰੀ – ਪੰਜਾਬੀ ਨੌਜਵਾਨ ਟੌਪ 10 'ਚ, ਰਜਿਸਟ੍ਰੇਸ਼ਨ ਤੇ ਨੰਬਰ ਦੋਵਾਂ 'ਚ ਦਿਖੀ ਕਮੀ
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਨੀਟ ਯੂਜੀ 2025 (NEET UG 2025) ਦਾ ਨਤੀਜਾ ਜਾਰੀ ਕੀਤਾ ਹੈ। ਇਸ ਵਾਰ ਪ੍ਰੀਖਿਆ ਵਿੱਚ ਰਜਿਸਟਰਡ ਉਮੀਦਵਾਰਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਟੌਪਰਾਂ ਦੇ ਅੰਕ ਵੀ ਮੁਕਾਬਲਤਨ ਘੱਟ ਆਏ ਹਨ। ਦਿੱਲੀ ਐਨਸੀਆਰ ਅਤੇ ਰਾਜਸਥਾਨ ਨੇ ਟੌਪਰਾਂ ਦੀ ਸੂਚੀ ਵਿੱਚ ਦਬਦਬਾ ਬਣਾਈ ਰੱਖਿਆ ਹੈ।

ਨੈਸ਼ਨਲ ਟੈਸਟਿੰਗ ਏਜੰਸੀ ਨੇ NEET UG 2025 ਦੇ ਨਤੀਜੇ ਜਾਰੀ ਕਰ ਦਿਤੇ ਹਨ। ਇਹ ਪ੍ਰੀਖਿਆ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖ਼ਲਾ ਪ੍ਰੀਖਿਆ ਮੰਨੀ ਜਾਂਦੀ ਹੈ।
ਇਸ ਵਾਰ ਨਤੀਜਿਆਂ 'ਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ। ਸਬ ਤੋਂ ਵੱਡੀ ਗੱਲ ਇਹ ਰਹੀ ਕਿ ਪਿਛਲੇ ਸਾਲ ਨਾਲੋਂ ਰਜਿਸਟ੍ਰੇਸ਼ਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਕਾਫੀ ਘੱਟ ਗਈ। ਜਿੱਥੇ 2023 'ਚੋਂ ਵੱਧ ਰਜਿਸਟ੍ਰੇਸ਼ਨ ਹੋਏ ਸਨ, ਉਥੇ 2025 'ਚ ਇਹ ਗਿਣਤੀ 1.3 ਲੱਖ ਘੱਟ ਰਹੀ।
ਦੂਜਾ ਵੱਡਾ ਬਦਲਾਅ ਇਹ ਸੀ ਕਿ ਪੇਪਰ ਥੋੜ੍ਹਾ ਔਖਾ ਆਇਆ, ਜਿਸ ਕਰਕੇ ਟੌਪਰਾਂ ਦੇ ਅੰਕ ਵੀ ਘੱਟ ਆਏ। ਪਿਛਲੇ ਸਾਲ 17 ਵਿਦਿਆਰਥੀਆਂ ਨੇ 720 ਵਿੱਚੋਂ 720 ਅੰਕ ਲੈ ਲਈ ਸਨ, ਪਰ ਇਸ ਵਾਰ ਕੋਈ ਵੀ ਪੂਰੇ ਅੰਕ ਨਹੀਂ ਲੈ ਸਕਿਆ।
ਰਾਜਸਥਾਨ ਇਸ ਵਾਰ ਵੀ ਟੌਪ 'ਤੇ ਰਿਹਾ। ਸੀਕਰ ਦੇ ਇੱਕ ਵਿਦਿਆਰਥੀ ਨੇ 686 ਅੰਕ ਲੈ ਕੇ ਆਲ ਇੰਡੀਆ ਰੈਂਕ 1 ਹਾਸਲ ਕੀਤੀ। ਮੱਧ ਪ੍ਰਦੇਸ਼ ਤੋਂ ਇੱਕ ਵਿਦਿਆਰਥੀ 682 ਅੰਕ ਨਾਲ ਰੈਂਕ 2 'ਤੇ ਆਇਆ। ਤੀਜਾ ਸਥਾਨ 681 ਅੰਕਾਂ ਨਾਲ ਇਕ ਹੋਰ ਵਿਦਿਆਰਥੀ ਨੇ ਹਾਸਲ ਕੀਤਾ।
ਮਹਿਲਾ ਵਿਦਿਆਰਥਣਾਂ ਵਿੱਚ ਦਿੱਲੀ NCR ਦੀ ਇੱਕ ਲੜਕੀ ਨੇ 680 ਅੰਕ ਲੈ ਕੇ ਰੈਂਕ 5 ਹਾਸਲ ਕੀਤੀ।
ਪੰਜਾਬ ਤੋਂ ਵੀ ਇੱਕ ਨੌਜਵਾਨ ਨੇ ਟੌਪ 10 ਵਿੱਚ ਆਪਣੀ ਥਾਂ ਬਣਾਈ ਹੈ। ਉਹ ਸੱਤਵੀਂ ਰੈਂਕ 'ਤੇ ਆਇਆ।
100 ਟੌਪਰਾਂ ਦੀ ਸੂਚੀ 'ਚ ਸਭ ਤੋਂ ਵੱਧ 17 ਵਿਦਿਆਰਥੀ ਦਿੱਲੀ NCR ਤੋਂ ਹਨ। ਰਾਜਸਥਾਨ ਤੋਂ 14, ਮਹਾਰਾਸ਼ਟਰ ਤੋਂ 11, ਗੁਜਰਾਤ ਅਤੇ ਪੰਜਾਬ ਤੋਂ 9-9, ਕਰਨਾਟਕ ਤੋਂ 8, ਆਂਧਰਾ ਤੇ ਤਾਮਿਲਨਾਡੂ ਤੋਂ 6-6, ਤੇਲੰਗਾਨਾ ਤੋਂ 5, ਅਤੇ ਹੋਰ ਰਾਜਾਂ ਤੋਂ ਵੀ ਵਿਦਿਆਰਥੀ ਸੂਚੀ 'ਚ ਹਨ।
ਟੌਪ 10 'ਚੋਂ ਕੁਝ ਵਿਦਿਆਰਥੀਆਂ ਦੇ ਅੰਕ ਬਰਾਬਰ ਆਉਣ ਕਾਰਨ ਟਾਈ ਬ੍ਰੇਕ ਨਿਯਮ ਲਗਾਏ ਗਏ। ਰੈਂਕ 3-4, 5-6-7, ਅਤੇ 9-10 ਵਿੱਚ ਬਰਾਬਰੀ ਆਈ।
NEET ਦੇ ਨਤੀਜੇ ਦੱਸਦੇ ਹਨ ਕਿ ਇਸ ਵਾਰ ਯੋਗ ਉਮੀਦਵਾਰਾਂ ਦੀ ਗਿਣਤੀ ਵੀ ਘੱਟ ਹੋਈ। ਲਗਭਗ 79 ਹਜ਼ਾਰ ਘੱਟ ਵਿਦਿਆਰਥੀ ਯੋਗਤਾ ਪੂਰੀ ਕਰ ਸਕੇ।
ਇਹ ਸਾਰੇ ਅੰਕੜੇ ਸਿੱਖਿਆ ਮਾਹਿਰ ਦੇਵ ਸ਼ਰਮਾ ਵੱਲੋਂ ਦਿੱਤੇ ਗਏ ਹਨ, ਜੋ ਕਿ ਹਰੇਕ ਸੂਬੇ ਦੀ ਪੈਰਫਾਰਮੈਂਸ ਨੂੰ ਨਿਯਮਤ ਤਰੀਕੇ ਨਾਲ ਵੇਖਦੇ ਹਨ।
ਵਧੇਰੇ ਜਾਣਕਾਰੀ ਲਏ ਦੀ ਵੈਬਸਾਈਟ https://neet.nta.nic.in ਤੇ ਚੈੱਕ ਕਰ ਸਕਦੇ ਹੋ ।
What's Your Reaction?






