Jalandhar: ਮਹੀਨਿਆਂ ਬਾਅਦ ਲੱਦੇਵਾਲੀ ਫਲਾਈਓਵਰ ਦੀਆਂ ਬੱਤੀਆਂ ਜਗਮਗਾਈਆਂ, ਲੋਕਾਂ ਦੀ ਆਖ਼ਿਰਕਾਰ ਮੰਨੀ ਗਈ ਮੰਗ
ਜਲੰਧਰ ਦੇ ਲੱਦੇਵਾਲੀ ਫਲਾਈਓਵਰ ਦੀਆਂ ਬੱਤੀਆਂ ਮਹੀਨਿਆਂ ਬਾਅਦ ਚਾਲੂ। ਲੋਕਾਂ ਦੀ ਮੰਗ ਮੰਨੀ ਗਈ, ਹੁਣ ਪੁਲ ਪੂਰੀ ਤਰ੍ਹਾਂ ਚਾਲੂ ਕਰਨ ਦੀ ਮੰਗ।
ਜਲੰਧਰ ਦੇ ਲੱਦੇਵਾਲੀ ਫਲਾਈਓਵਰ ਦੀਆਂ ਬੱਤੀਆਂ, ਜੋ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਸਨ, ਹੁਣ ਆਖਿਰਕਾਰ ਚਾਲੂ ਹੋ ਗਈਆਂ ਹਨ।
ਇਲਾਕੇ ਦੇ ਲੋਕਾਂ ਅਤੇ ਨੇੜਲੀਆਂ ਕਾਲੋਨੀਆਂ ਵਾਸੀਆਂ ਨੇ ਦੂਜੇ ਦਿਨ ਮੇਅਰ ਕੋਲ ਮੰਗ ਰੱਖੀ ਸੀ ਕਿ ਫਲਾਈਓਵਰ ਦੀਆਂ ਬੱਤੀਆਂ ਜਲਾਈਆਂ ਜਾਣ। ਮੇਅਰ ਨੇ ਲੋਕਾਂ ਦੀ ਗੱਲ ਮੰਨਦੇ ਹੋਏ ਬੱਤੀਆਂ ਚਾਲੂ ਕਰਵਾ ਦਿੱਤੀਆਂ।
ਮੇਅਰ ਦਾ ਧੰਨਵਾਦ ਕਰਦਿਆਂ ਓਹਨਾ ਕਿਹਾ ਅਸਲ ਹੱਕ ਉਨ੍ਹਾਂ ਲੋਕਾਂ ਦਾ ਹੈ, ਜਿਨ੍ਹਾਂ ਨੇ ਮੋਮਬੱਤੀਆਂ ਜਗਾ ਕੇ ਸੁੱਤੇ ਪ੍ਰਸ਼ਾਸਨ ਨੂੰ ਜਗਾਇਆ।
ਪੰਜਾਬੀਆਂ ਦੀ ਕਹਾਵਤ ਹੈ—
“ਦੇਰ ਆਏ, ਦਰੁਸਤ ਆਏ।”
ਇੱਥੇ ਇਹ ਬਿਲਕੁਲ ਫਿੱਟ ਬੈਠਦੀ ਹੈ।
ਜਿੱਥੋਂ ਤੱਕ ਫਲਾਈਓਵਰ ਉੱਤੇ ਲਟਕ ਰਹੀਆਂ ਤਾਰਾਂ ਦਾ ਮਾਮਲਾ ਹੈ, ਉਹ ਪੂਰੀ ਤਰ੍ਹਾਂ ਡੀਸੀ ਦੀ ਜਾਣਕਾਰੀ ਵਿੱਚ ਹੈ। ਇਲਾਕੇ ਦੇ ਲੋਕਾਂ ਦੀ ਸਾਫ਼ ਮੰਗ ਹੈ ਕਿ ਇਸ ਪੁਲ ਨੂੰ ਪੂਰੀ ਤਰ੍ਹਾਂ ਚਾਲੂ ਕੀਤਾ ਜਾਵੇ। ਇਹ ਪੁਲ ਪਿਛਲੀ ਸਰਕਾਰ ਦੇ ਸਮੇਂ ਕਰੋੜਾਂ ਰੁਪਏ ਲਾ ਕੇ ਬਣਾਇਆ ਗਿਆ ਸੀ।
ਕੁਝ ਨੇਤਾ ਕਹਿੰਦੇ ਹਨ ਕਿ ਪੁਲ ਬਣਦੇ ਸਮੇਂ ਢੰਗ ਨਾਲ ਨਹੀਂ ਦੇਖਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲ ਪੀਡਬਲਯੂਡੀ ਦੇ ਵੱਡੇ ਅਧਿਕਾਰੀਆਂ ਦੀ ਮਨਜ਼ੂਰੀ ਨਾਲ ਪਾਸ ਹੋਇਆ ਸੀ ਅਤੇ ਸਹੀ ਤਰੀਕੇ ਨਾਲ ਬਣਾਇਆ ਗਿਆ।
ਕੰਮ ਕਰਵਾਉਣ ਅਤੇ ਕਿਸੇ ਦੇ ਕੰਮ ਵਿੱਚ ਕਮੀ ਕੱਢਣ ਵਿੱਚ ਵੱਡਾ ਫਰਕ ਹੁੰਦਾ ਹੈ।
ਇਲਾਕੇ ਦੀਆਂ ਕਾਲੋਨੀਆਂ ਅਤੇ ਮੋਹੱਲਿਆਂ ਦੇ ਵਾਸੀਆਂ ਦੀ ਮੰਗ ਹੈ ਕਿ ਜੋ ਵੀ ਹੱਲ ਨਿਕਲ ਸਕਦਾ ਹੈ, ਉਹ ਜਲਦੀ ਕੱਢਿਆ ਜਾਵੇ ਅਤੇ ਇਸ ਪੁਲ ਨੂੰ ਲੋਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਚਲਾਇਆ ਜਾਵੇ।
ਅਕਸਰ ਕਿਹਾ ਜਾਂਦਾ ਹੈ ਕਿ ਜੋ ਆਪਣੇ ਆਪ ਕੁਝ ਨਹੀਂ ਕਰ ਸਕਦਾ, ਉਹ ਦੂਜਿਆਂ ਦੇ ਕੰਮਾਂ ਵਿੱਚ ਕਮੀ ਲੱਭਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੱਡੀ ਸਮੱਸਿਆ ਹੱਲ ਨਹੀਂ ਕਰ ਸਕੀ।
ਇਸ ਮੌਕੇ ਰਾਜਿੰਦਰ ਬੈਰੀ ਨੇ ਕਿਹਾ,
“ਤਾਰਾਂ ਦੇ ਕੰਮ ਦੀ ਸਥਿਤੀ ਜਾਣਨ ਲਈ 2–3 ਦਿਨਾਂ ਵਿੱਚ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਇਹ ਤਾਰਾਂ ਜਲਦੀ ਤੋਂ ਜਲਦੀ ਹਟਾਉਣ ਦੀ ਮੰਗ ਰੱਖੀ ਜਾਵੇਗੀ।”
ਇਸ ਮੌਕੇ ਰਣਜੀਤ ਸਿੰਘ (ਮਾਰਕੀਟ ਕਮੇਟੀ ਪ੍ਰਧਾਨ), ਕੁਲਵਿੰਦਰ ਕੁਮਾਰ, ਅਰਜਿੰਦਰ ਸਿੰਘ (ਪ੍ਰਧਾਨ ਗੁਲਮਰਗ ਐਵੇਨਿਊ), ਗੁਰਮੀਤ ਚੰਦ ਦੁੱਗਲ, ਜਤਿੰਦਰ ਜੋਨੀ, ਡਾ. ਗੁਰਮੇਲ ਸਿੰਘ, ਹਰਪ੍ਰੀਤ ਹੈਪੀ, ਸੁਖਵਿੰਦਰ ਸੁੱਚੀ, ਤਿਲਕ ਰਾਜ, ਸੁਲਿੰਦਰ ਸਿੰਘ ਕਾਂਡੀ, ਦਰਸ਼ਨ ਸਿੰਘ ਪਹਿਲਵਾਨ, ਦਵਿੰਦਰ ਸਿੰਘ, ਅਸ਼ਵਨੀ ਸ਼ਰਮਾ, ਕਿਸ਼ੋਰੀ ਲਾਲ, ਹੁਸਨ ਲਾਲ, ਰਾਜੂ ਪਹਿਲਵਾਨ, ਬੇਅੰਤ ਸਿੰਘ ਪਹਿਲਵਾਨ, ਹਰਿ ਦਾਸ, ਰਵਿੰਦਰ ਲਾਡੀ, ਰਾਜਿੰਦਰ ਸਹਗਲ, ਐਡਵੋਕੇਟ ਵਿਕਰਮ ਦੱਤਾ ਅਤੇ ਰਵਿੰਦਰ ਸਿੰਘ ਰਵੀ ਸਮੇਤ ਕਈ ਇਲਾਕੇਵਾਸੀ ਹਾਜ਼ਰ ਸਨ।
What's Your Reaction?
Like
0
Dislike
0
Love
0
Funny
0
Angry
0
Sad
0
Wow
0