ਲੁਧਿਆਣਾ ਪੁਲਿਸ ਦੀ ਵੱਡੀ ਲਾਪਰਵਾਹੀ: ਬਰਾਮਦਗੀ ਲਈ ਲਿਆਂਦਾ ਲੁਟੇਰਾ ਹਿਰਾਸਤ 'ਚੋਂ ਫ਼ਰਾਰ, CCTV 'ਚ ਕੈਦ ਹੋਈ LIVE ਵੀਡੀਓ
ਲੁਧਿਆਣਾ ਪੁਲਿਸ ਦੀ ਹਿਰਾਸਤ ਵਿੱਚੋਂ ਲੁਟੇਰਾ ਸੰਤੋਸ਼ ਕੁਮਾਰ ਫ਼ਰਾਰ! ਖੰਨਾ ਵਿੱਚ ਬਰਾਮਦਗੀ ਦੌਰਾਨ ਪੁਲਿਸ ਨੂੰ ਦਿੱਤਾ ਚਕਮਾ। ਦੇਖੋ ਘਟਨਾ ਦੀ ਪੂਰੀ CCTV ਵੀਡੀਓ ਅਤੇ ਜਾਣੋ ਪੂਰਾ ਮਾਮਲਾ।
ਲੁਧਿਆਣਾ ਪੁਲਿਸ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ ਲੁੱਟ-ਖੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਲੁਧਿਆਣਾ ਪੁਲਿਸ ਦੀ ਟੀਮ ਏ.ਐੱਸ.ਆਈ. ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਮੁਲਜ਼ਮ ਸੰਤੋਸ਼ ਕੁਮਾਰ (ਨਿਵਾਸੀ ਖੰਨਾ) ਨੂੰ ਬਰਾਮਦਗੀ ਲਈ ਖੰਨਾ ਲੈ ਕੇ ਆਈ ਸੀ।
ਬਰਾਮਦਗੀ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜਦੋਂ ਪੁਲਿਸ ਟੀਮ ਵਾਪਸ ਲੁਧਿਆਣਾ ਜਾ ਰਹੀ ਸੀ, ਤਾਂ ਉਹ ਰਸਤੇ ਵਿੱਚ ਇੱਕ ਪੈਟਰੋਲ ਪੰਪ 'ਤੇ ਰੁਕੇ। ਜਦੋਂ ਦੋ ਪੁਲਿਸ ਮੁਲਾਜ਼ਮ ਵਾਸ਼ਰੂਮ ਗਏ ਅਤੇ ਸਿਰਫ਼ ਡਰਾਈਵਰ ਹੀ ਗੱਡੀ ਵਿੱਚ ਮੌਜੂਦ ਸੀ, ਤਾਂ ਪਿਛਲੀ ਸੀਟ 'ਤੇ ਬੈਠੇ ਸੰਤੋਸ਼ ਕੁਮਾਰ ਨੇ ਮੌਕਾ ਦੇਖ ਕੇ ਗੱਡੀ ਦੀ ਖਿੜਕੀ ਖੋਲ੍ਹੀ ਅਤੇ ਉੱਥੋਂ ਦੌੜ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਦੱਸਣਯੋਗ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਥਾਣਾ ਜਮਾਲਪੁਰ (ਲੁਧਿਆਣਾ) ਵਿੱਚ ਲੁੱਟ-ਖੋਹ ਦਾ ਮਾਮਲਾ ਦਰਜ ਸੀ। ਹੁਣ ਹਿਰਾਸਤ ਵਿੱਚੋਂ ਫ਼ਰਾਰ ਹੋਣ ਤੋਂ ਬਾਅਦ, ਏ.ਐੱਸ.ਆਈ. ਪਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਖੰਨਾ ਦੇ ਥਾਣਾ ਸਿਟੀ-2 ਵਿੱਚ ਉਸ ਖ਼ਿਲਾਫ਼ ਇੱਕ ਹੋਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0