ਹੁਣ ਦੂਰ ਜਾਣ ਦੀ ਲੋੜ ਨਹੀਂ: ਪਾਸਪੋਰਟ ਸੇਵਾ ਮਿਲੇਗੀ ਤੁਹਾਡੇ ਆਪਣੇ ਸ਼ਹਿਰ ਗੁਰਦਾਸਪੁਰ 'ਚ
ਗੁਰਦਾਸਪੁਰ ਵਾਸੀਆਂ ਲਈ ਆਈ ਵੱਡੀ ਸਹੂਲਤ। R.P.O. ਜਲੰਧਰ ਵੱਲੋਂ ਪਾਸਪੋਰਟ ਮੋਬਾਈਲ ਵੈਨ ਤਾਇਨਾਤ, ਹੁਣ ਆਸਾਨੀ ਨਾਲ ਆਪਣੇ ਸ਼ਹਿਰ ਤੋਂ ਹੀ ਪਾਸਪੋਰਟ ਲਈ ਬਿਨੈ ਪੱਤਰ ਜਮਾ ਕਰੋ। ਸਮਾਂ ਤੇ ਪੈਸਾ ਦੋਵਾਂ ਦੀ ਹੋਵੇਗੀ ਬਚਤ।

ਗੁਰਦਾਸਪੁਰ ਦੇ ਲੋਕਾਂ ਲਈ ਵਧੀਆ ਖ਼ਬਰ ਆਈ ਹੈ। ਹੁਣ ਉਨ੍ਹਾਂ ਨੂੰ ਪਾਸਪੋਰਟ ਬਣਵਾਉਣ ਲਈ ਜਲੰਧਰ ਜਾਂ ਹੋਰ ਵੱਡੇ ਸ਼ਹਿਰਾਂ ਜਾਣ ਦੀ ਲੋੜ ਨਹੀਂ ਪਵੇਗੀ। ਖੇਤਰੀ ਪਾਸਪੋਰਟ ਦਫਤਰ ਜਲੰਧਰ ਵੱਲੋਂ ਗੁਰਦਾਸਪੁਰ ਡਿਪਟੀ ਕਮਿਸ਼ਨਰ ਦਫਤਰ ਦੇ ਤਹਿਸੀਲ ਕੰਪਲੈਕਸ 'ਚ ਪਾਸਪੋਰਟ ਸੇਵਾ ਵੈਨ ਤਾਇਨਾਤ ਕੀਤੀ ਗਈ ਹੈ।
ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਇਹ ਕਦਮ ਲੋਕਾਂ ਦੀ ਆਸਾਨੀ ਲਈ ਚੁੱਕਿਆ ਗਿਆ ਹੈ। ਹੁਣ ਗੁਰਦਾਸਪੁਰ ਅਤੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਨਾਗਰਿਕ ਆਪਣਾ ਬਿਨੈ-ਪੱਤਰ ਇੱਥੇ ਹੀ ਜਮ੍ਹਾਂ ਕਰਵਾ ਸਕਣਗੇ। ਇਸ ਨਾਲ ਉਨ੍ਹਾਂ ਦਾ ਸਮਾਂ ਵੀ ਬਚੂਗਾ ਅਤੇ ਵਾਧੂ ਖਰਚ ਵੀ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਪਾਸਪੋਰਟ ਬਣਵਾਉਣਾ ਚਾਹੁੰਦਾ ਹੈ, ਉਹ ਸਰਕਾਰੀ ਪੋਰਟਲ 'ਤੇ ਜਾ ਕੇ ਆਨਲਾਈਨ ਫਾਰਮ ਭਰ ਕੇ ਅਪਾਇੰਟਮੈਂਟ ਲੈ ਸਕਦਾ ਹੈ।
ਅਧਿਕਾਰੀ ਯਸ਼ਪਾਲ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਦਫਤਰ ਵੱਲੋਂ ਕਈ ਲੋਕ-ਹਿਤੈਸ਼ੀ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਦੀ ਲੋਕਾਂ ਨੇ ਵਧਾਈ ਵੀ ਕੀਤੀ ਹੈ।
ਉਨ੍ਹਾਂ ਆਖਿਆ ਕਿ ਜਲੰਧਰ ਆਰ.ਪੀ.ਓ. ਦਫਤਰ 'ਚ ਲੋਕ ਆਪਣੇ ਮੁੱਦੇ ਬਿਨਾਂ appointment ਦੇ ਵੀ ਰਜਿਸਟਰ ਕਰਵਾ ਸਕਦੇ ਹਨ ਅਤੇ ਅਨੇਕਾਂ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਵੀ ਹੋ ਚੁੱਕੀਆਂ ਹਨ।
What's Your Reaction?






