Kedarnath Helicopter Crash: ਕੇਦਾਰਨਾਥ ਤੋਂ ਆ ਰਹੇ ਹੈਲੀਕਾਪਟਰ ਦਾ ਦਰਦਨਾਕ ਹਾਦਸਾ, 2 ਸਾਲ ਦੀ ਬੱਚੀ ਸਮੇਤ 7 ਲੋਕਾਂ ਦੀ ਮੌਤ
ਰੁਦਰਪ੍ਰਯਾਗ ਨੇੜੇ ਗੁਪਤਕਾਸ਼ੀ ਜਾਂਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ। ਹਾਦਸਾ ਖਰਾਬ ਮੌਸਮ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਵਿੱਚ ਪਾਇਲਟ, ਇੱਕ ਪਰਿਵਾਰ ਅਤੇ ਸ਼ਰਧਾਲੂ ਸ਼ਾਮਲ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ "ਖਰਾਬ ਦਿੱਖ ਦੇ ਬਾਵਜੂਦ ਹੈਲੀਕਾਪਟਰ ਉੱਡ ਰਿਹਾ ਸੀ।" ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਹੈਲੀਕਾਪਟਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। Aryan Aviation ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ, ਅਤੇ ਦੋਵੇਂ ਪਾਇਲਟਾਂ ਦੇ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਜਨਤਕ ਸੁਰੱਖਿਆ ਨੂੰ ਤਰਜੀਹ ਦੇਣ ਵਾਲੇ ਸਖ਼ਤ ਸੰਚਾਲਨ ਪ੍ਰਕਿਰਿਆਵਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।

(ਉੱਤਰਾਖੰਡ) — ਐਤਵਾਰ ਸਵੇਰੇ ਇੱਕ ਹੈਲੀਕਾਪਟਰ, ਜੋ ਕੇਦਾਰਨਾਥ ਤੋਂ ਯਾਤਰੀਆਂ ਨੂੰ ਲੈ ਕੇ ਗੁਪਤਕਾਸ਼ੀ ਜਾ ਰਿਹਾ ਸੀ, ਗੌਰੀਕੁੰਡ ਨੇੜੇ ਕਰੈਸ਼ ਹੋ ਗਿਆ। ਇਸ ਹਾਦਸੇ 'ਚ 2 ਸਾਲ ਦੀ ਬੱਚੀ ਸਮੇਤ ਸਾਰੇ 7 ਲੋਕਾਂ ਦੀ ਮੌਤ ਹੋ ਗਈ।
ਮੌਕੇ 'ਤੇ NDRF ਤੇ SDRF ਦੀ ਟੀਮ ਨੇ ਰੈਸਕਿਊ ਓਪਰੇਸ਼ਨ ਚਲਾਇਆ। ਹਾਦਸਾ ਰੁਦ੍ਰਪ੍ਰਯਾਗ ਜ਼ਿਲ੍ਹੇ ਵਿੱਚ ਹੋਇਆ ਜਿੱਥੇ ਮੌਸਮ ਬਹੁਤ ਖਰਾਬ ਸੀ। ਥਾਂ ਝਾਫ਼ ਤੇ ਮੋਹ ਰਿਹਾ ਸੀ, ਜਿਸ ਕਰਕੇ ਉਡਾਣ 'ਚ ਮੁਸ਼ਕਲ ਆਈ।
ਸੂਤਰਾਂ ਅਨੁਸਾਰ, ਹੈਲੀਕਾਪਟਰ ਸਵੇਰੇ 5:21 ਵਜੇ ਕੇਦਾਰਨਾਥ ਤੋਂ ਉਡਿਆ ਤੇ 5:24 ਵਜੇ ਅਖੀਰਲੀ ਵਾਰ ‘ਵੈਲੀ ਪੁਆਇੰਟ’ ਨੇੜੇ ਵੇਖਿਆ ਗਿਆ। 6:13 ਵਜੇ ਕੰਪਨੀ ਨੇ ਦੱਸਿਆ ਕਿ ਚੌਪਰ ਗੁਪਤਕਾਸ਼ੀ ਨਹੀਂ ਪਹੁੰਚਿਆ। ਇਸ ਤੋਂ ਬਾਅਦ ਸਰਚ ਓਪਰੇਸ਼ਨ ਚਲਾਇਆ ਗਿਆ।
ਪੰਜ ਕਿਲੋਮੀਟਰ ਪਹਾੜੀ ਰਸਤੇ 'ਤੇ ਚੱਲ ਕੇ ਟੀਮ ਨੇ ਲਾਸ਼ਾਂ ਤੱਕ ਪਹੁੰਚ ਬਣਾਈ। ਹਾਦਸਾ 9000 ਫੁੱਟ ਉਚਾਈ 'ਤੇ ਹੋਇਆ।
ਮਾਰੇ ਗਏ ਲੋਕਾਂ 'ਚ ਜੈਪੁਰ ਤੋਂ ਪਾਇਲਟ ਰਾਜਵੀਰ ਸਿੰਘ ਚੌਹਾਨ (35), ਮਹਾਰਾਸ਼ਟਰ ਤੋਂ ਰਾਜਕੁਮਾਰ ਜੈਸਵਾਲ (41), ਪਤਨੀ ਸ਼੍ਰਧਾ (35) ਤੇ ਉਹਨਾਂ ਦੀ 2 ਸਾਲ ਦੀ ਧੀ ਕਾਸ਼ੀ, ਉੱਤਰ ਪ੍ਰਦੇਸ਼ ਦੀ ਵਿਨੋਦ ਦੇਵੀ (66) ਤੇ ਨਾਤਣ ਤੁਸਤੀ ਸਿੰਘ (19), ਅਤੇ ਕੇਦਾਰਨਾਥ ਮੰਦਰ ਕਮੇਟੀ ਮੈਂਬਰ ਵਿਕਰਮ ਸਿੰਘ ਰਾਵਤ (46) ਸ਼ਾਮਲ ਸਨ।
ਇਹ ਚੌਥੇ ਹਫਤੇ 'ਚ ਪੰਜਵਾਂ ਹੈਲੀਕਾਪਟਰ ਹਾਦਸਾ ਸੀ। ਇਨ੍ਹਾਂ 'ਚ ਤਿੰਨ ਇਮਰਜੈਂਸੀ ਲੈਂਡਿੰਗ ਤੇ ਦੋ ਵੱਡੇ ਕਰੈਸ਼ ਹੋਏ, ਜਿਸ ਵਿੱਚ ਹੁਣ ਤੱਕ 13 ਲੋਕ ਮਾਰੇ ਜਾ ਚੁੱਕੇ ਹਨ।
ਮੰਤਰੀਮੰਡਲ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਕਿ ਆਰੰਭਕ ਜਾਂਚ ਦੱਸਦੀ ਹੈ ਕਿ ਮੌਸਮ ਖਰਾਬ ਹੋਣ ਬਾਵਜੂਦ ਚੌਪਰ ਨੇ ਉਡਾਣ ਭਰੀ, ਜੋ 'ਕੰਟਰੋਲਡ ਫਲਾਈਟ ਇੰਟੂ ਟੇਰੇਨ' ਦੇਸਦਾ ਹੈ — ਜਿਸਦਾ ਅਰਥ ਹੈ ਕਿ ਪਾਇਲਟ ਨੇ ਪਹਾੜੀ ਥਾਂ ਦੇਖੇ ਬਿਨਾਂ ਉਡਾਣ ਚਲਾਈ।
ਫਿਲਹਾਲ, Aryan Aviation ਦੀਆਂ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਏਅਰਕ੍ਰਾਫਟ ਐਕਸੀਡੈਂਟ ਇਨਵੇਸਟਿਗੇਸ਼ਨ ਬਿਊਰੋ (AAIB) ਕਰੇਗਾ।
ਸੋਮਵਾਰ ਤੱਕ ਸਾਰੇ ਹੈਲੀਕਾਪਟਰ ਸਰਵਿਸ ਬੰਦ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ "ਯਾਤਰੀਆਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ।" ਉਨ੍ਹਾਂ ਨੇ ਸਖ਼ਤ ਜਾਂਚ ਤੇ ਨਵੇਂ ਨਿਯਮ ਲਾਗੂ ਕਰਨ ਦੀ ਗੱਲ ਕੀਤੀ।
ਇਸ ਹਾਦਸੇ ਤੋਂ ਇਕ ਹਫਤਾ ਪਹਿਲਾਂ ਏਅਰ ਇੰਡੀਆ ਦੀ ਫਲਾਈਟ 171 ਵੀ ਕਰੈਸ਼ ਹੋਈ ਸੀ, ਜਿਸ ਵਿੱਚ 242 'ਚੋਂ 241 ਲੋਕ ਮਾਰੇ ਗਏ ਸਨ।
ਪਾਇਲਟ ਰਾਜਵੀਰ ਸਿੰਘ ਦੇ ਪਰਿਵਾਰ ਨੇ ਕਿਹਾ, "ਉਹ ਚੌਦਾਂ ਸਾਲ ਬਾਅਦ ਪਿਤਾ ਬਣਿਆ ਸੀ। ਹੁਣੇ ਨਵੇਂ ਜੰਮੇ ਜੁੜਵਾ ਬੱਚਿਆਂ ਦੀ ਰਸਮ ਹੋਣੀ ਸੀ। ਪਰ ਹੁਣ ਸਭ ਕੁਝ ਖਤਮ ਹੋ ਗਿਆ।"
ਇਸ ਹਾਦਸੇ ਨੇ ਸਵਾਲ ਖੜਾ ਕਰ ਦਿੱਤਾ ਹੈ ਕਿ ਚਾਰ ਧਾਮ ਯਾਤਰਾ ਦੇ ਦੌਰਾਨ ਹੈਲੀਕਾਪਟਰ ਸੇਵਾਵਾਂ ਦੁਆਰਾ ਯਾਤਰੀਆਂ ਦੀ ਸੁਰੱਖਿਆ ਲਏ ਸਰਕਾਰ ਠੋਸ ਕਦਮ ਚੁੱਕੇਗੀ ਜਾ ਨਹੀ ।
What's Your Reaction?






