Ahmadabad Air India Plane Crash Tragedy : ਕੇਂਦਰ ਸਰਕਾਰ ਵਲੋਂ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ

ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ 270 ਲੋਕਾਂ ਦੀ ਮੌਤ ਹੋ ਗਈ । ਇਸ ਹਾਦਸੇ ਦੀ ਜਾਂਚ ਲਈ ਕੇਂਦਰੀ ਗ੍ਰਿਹ ਸਕੱਤਰ ਦੀ ਅਗਵਾਈ ਵਿੱਚ ਇੱਕ ਉੱਚ-ਪੱਧਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਏਗੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜਤਨ ਕਰੇਗੀ।

Jun 15, 2025 - 11:31
Jun 15, 2025 - 12:15
 0  6
Ahmadabad Air India Plane Crash Tragedy : ਕੇਂਦਰ ਸਰਕਾਰ ਵਲੋਂ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ
ministry-of-civil-aviation

ਅਹਿਮਦਾਬਾਦ 'ਚ ਹੋਏ ਜਹਾਜ਼ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 270 ਹੋ ਚੁੱਕੀ ਹੈ। ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਲਬੇ ਹੇਠੋਂ ਹੋਰ 5 ਲਾਸ਼ਾਂ ਮਿਲੀਆਂ ਹਨ।

ਕੇਂਦਰੀ ਤੇ ਰਾਜ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਮੌਕੇ 'ਤੇ ਰਾਹਤ ਕਾਰਜਾਂ 'ਚ ਜੁੱਟੀਆਂ ਹੋਈਆਂ ਹਨ। ਨੈਸ਼ਨਲ ਸਿਕਿਉਰਟੀ ਗਾਰਡ (NSG) ਦੀ ਟੀਮ ਵੀ ਹਾਦਸੇ ਵਾਲੀ ਥਾਂ 'ਤੇ ਤਾਇਨਾਤ ਕੀਤੀ ਗਈ ਹੈ, ਜੋ ਹੋਰ ਟੀਮਾਂ ਦੀ ਮਦਦ ਕਰ ਰਹੀ ਹੈ। ਹਾਲਾਂਕਿ, ਇਹ ਟੀਮ ਜਾਂਚ ਨਹੀਂ ਕਰ ਰਹੀ।

ਇਸ ਭਿਆਨਕ ਹਾਦਸੇ ਦੀ ਜਾਂਚ ਲਈ ਕਈ ਏਜੰਸੀਆਂ ਵਰਗੇ ਕਿ ਐਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ, ਡੀ ਜੀ ਸੀ ਏ, ਅਹਿਮਦਾਬਾਦ ਕ੍ਰਾਈਮ ਬ੍ਰਾਂਚ ਤੇ ਸਥਾਨਕ ਪੁਲਿਸ ਲਗਾਤਾਰ ਕੰਮ ਕਰ ਰਹੀਆਂ ਹਨ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੇ ਅਧਿਕਾਰੀਆਂ ਨੇ ਵੀ ਸ਼ੁੱਕਰਵਾਰ ਨੂੰ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ।

image: @narendramodi/X

ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ 'ਚ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਜੋ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ ਤੇ ਭਵਿੱਖ 'ਚ ਇਨ੍ਹਾਂ ਤੋਂ ਬਚਾਅ ਲਈ ਹਦਾਇਤਾਂ ਦੇਵੇਗੀ।

ਨਾਗਰਿਕ ਹਵਾਬਾਜ਼ੀ ਮੰਤਰਾਲੇ(Ministry-of-Civil-Aviation) ਵੱਲੋਂ ਦੱਸਿਆ ਗਿਆ ਕਿ ਇਹ ਕਮੇਟੀ ਹੋਰ ਜਾਂਚਾਂ ਦੀ ਥਾਂ ਨਹੀਂ ਲਵੇਗੀ, ਪਰ ਆਪਣੀ ਰਿਪੋਰਟ ਤਿੰਨ ਮਹੀਨਿਆਂ ਵਿੱਚ ਪੇਸ਼ ਕਰੇਗੀ।

12 ਜੂਨ ਨੂੰ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼, ਅਹਿਮਦਾਬਾਦ ਤੋਂ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਵਿੱਚ 241 ਯਾਤਰੀ ਸਵਾਰ ਸਨ ਅਤੇ ਕਈ ਹੋਰ ਲੋਕ ਵੀ ਹਾਦਸੇ 'ਚ ਜਾਨ ਗਵਾ ਬੈਠੇ।

ਕਮੇਟੀ ਹਾਦਸੇ ਦੇ ਪਿੱਛੇ ਦੇ ਅਸਲ ਕਾਰਨਾਂ ਦੀ ਜਾਂਚ ਕਰੇਗੀ — ਜਿਵੇਂ ਕਿ ਮਕੈਨੀਕਲ ਗੜਬੜੀ, ਮਨੁੱਖੀ ਗਲਤੀ, ਮੌਸਮ ਜਾਂ ਨਿਯਮਾਂ ਦੀ ਉਲੰਘਣਾ — ਅਤੇ ਭਵਿੱਖ 'ਚ ਇਨ੍ਹਾਂ ਤੋਂ ਬਚਾਅ ਲਈ ਸੁਧਾਰ ਸੁਝਾਅ ਦੇਵੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0