ਹਰਿਆਣਾ 'ਚ ਨਕਲੀ ਦੇਸੀ ਘਿਉ ਦੀ ਫੈਕਟਰੀ 'ਤੇ ਛਾਪਾ: ਵੱਡੇ ਬ੍ਰਾਂਡਾਂ ਦੇ ਸੈਂਕੜੇ ਲੀਟਰ ਘਿਉ ਜ਼ਬਤ, ਮਾਲਕ ਫਰਾਰ

ਹਰਿਆਣਾ ਦੇ ਹਾਂਸੀ ਵਿਚ ਨਕਲੀ ਘਿਉ ਬਣਾਉਣ ਵਾਲੀ ਫੈਕਟਰੀ 'ਤੇ ਸੀਐਮ ਫਲਾਇੰਗ ਟੀਮ ਨੇ ਛਾਪਾ ਮਾਰਿਆ। ਸੈਂਕੜੇ ਲੀਟਰ ਨਕਲੀ ਦੇਸੀ ਘਿਉ ਤੇ ਵੱਡੇ ਬ੍ਰਾਂਡਾਂ ਦੀ ਨਕਲੀ ਪੈਕਿੰਗ ਬਰਾਮਦ, ਮਾਲਕ ਮੌਕੇ ਤੋਂ ਭੱਜ ਗਿਆ। ਜਾਂਚ ਜਾਰੀ ਹੈ।

Jun 20, 2025 - 09:27
Jun 20, 2025 - 09:38
 0
ਹਰਿਆਣਾ 'ਚ ਨਕਲੀ ਦੇਸੀ ਘਿਉ ਦੀ ਫੈਕਟਰੀ 'ਤੇ ਛਾਪਾ: ਵੱਡੇ ਬ੍ਰਾਂਡਾਂ ਦੇ ਸੈਂਕੜੇ ਲੀਟਰ ਘਿਉ ਜ਼ਬਤ, ਮਾਲਕ ਫਰਾਰ
Fake Desi Ghee Seized by Official in Hansi Haryana

ਨਕਲੀ ਘਿਉ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ: ਸੈਂਕੜੇ ਲੀਟਰ ਨਕਲੀ ਸਮਾਨ ਬਰਾਮਦ, ਮਾਲਕ ਫਰਾਰ

ਹਿਸਾਰ ਦੇ ਹਾਂਸੀ ਇਲਾਕੇ 'ਚ ਫੈਕਟਰੀ ਚੱਲ ਰਹੀ ਸੀ, ਕਈ ਵੱਡੇ ਬ੍ਰਾਂਡਾਂ ਦੇ ਨਕਲੀ ਡੱਬੇ ਮਿਲੇ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਆਉਂਦੇ ਹਾਂਸੀ ਸ਼ਹਿਰ 'ਚ ਇੱਕ ਨਕਲੀ ਘਿਉ ਬਣਾਉਣ ਵਾਲੀ ਫੈਕਟਰੀ ਦਾ ਭੰਡਾ ਫੋੜ ਹੋਇਆ।

ਬੁੱਧਵਾਰ ਸਵੇਰੇ ਸੀਐਮ ਫਲਾਇੰਗ ਸਕਵਾਡ, Food Safety ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਇਥੇ ਛਾਪੇਮਾਰੀ ਕੀਤੀ।

ਜਦੋਂ ਟੀਮ ਨੇ ਫੈਕਟਰੀ ਵਿਚ ਰੇਡ ਪਾਈ, ਉਥੇ ਸੈਂਕੜੇ ਲੀਟਰ ਨਕਲੀ ਘਿਉ ਤੇ ਵੱਖ-ਵੱਖ ਬ੍ਰਾਂਡਾਂ ਦੀ ਨਕਲੀ ਪੈਕਿੰਗ ਮਿਲੀ।

ਨਕਲੀ ਵਸਤੂਆਂ ਦੀ ਭਾਰੀ ਖੇਪ ਮਿਲੀ

  • ਕਈ ਵੱਡੀਆਂ ਕੰਪਨੀਆਂ ਦੇ ਨਕਲੀ ਡੱਬੇ ਤੇ ਬੈਰਲ ਬਰਾਮਦ ਹੋਏ।
  • ਪੈਕੇਟ ਤੇ ਲੇਬਲ ਸਾਰੇ ਅਸਲੀ ਵਾਂਗ ਤਿਆਰ ਕੀਤੇ ਗਏ ਸਨ।
  • ਇੱਕ ਛੋਟੇ ਗੋਦਾਮ ਵਿਚ ਇਹ ਘਿਉ ਪੈਕ ਕੀਤਾ ਜਾ ਰਿਹਾ ਸੀ।

ਜਦੋਂ ਟੀਮ ਨੇ ਛਾਪਾ ਮਾਰਿਆ ਤਾਂ ਘਿਉ ਪੈਕ ਕਰ ਰਿਹਾ ਇਕ ਵਿਅਕਤੀ ਮੌਕੇ ਤੋਂ ਭੱਜ ਗਿਆ। ਬਾਅਦ 'ਚ ਉਸ ਨੇ ਆਪਣੇ ਮਾਲਕ ਨੂੰ ਫੋਨ ਕਰਕੇ ਸੂਚਨਾ ਦਿੱਤੀ।

ਫੈਕਟਰੀ ਚੁੱਪਚਾਪ ਚੱਲ ਰਹੀ ਸੀ, ਲੋਕਾਂ ਦੀ ਸਿਹਤ ਨਾਲ ਹੋ ਰਿਹਾ ਸੀ ਖਿਲਵਾੜ

ਲੋਕਾਂ ਨੂੰ ਨਕਲੀ ਘਿਉ ਦੇ ਰਾਹੀਂ ਜਹਿਰ ਖਵਾੳਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਇਸ ਫੈਕਟਰੀ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਗੁਪਤ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ

ਕਾਰਵਾਈ ਦੌਰਾਨ ਸਾਰਾ ਨਕਲੀ ਸਮਾਨ ਸੀਲ ਕਰ ਦਿੱਤਾ ਗਿਆ। ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ।

ਕਾਨੂੰਨੀ ਕਾਰਵਾਈ ਸ਼ੁਰੂ

  • ਜਿੰਨੇ ਵੀ ਬ੍ਰਾਂਡਾਂ ਦੀ ਨਕਲ ਕੀਤੀ ਗਈ, ਉਹਨਾਂ ਵਿਰੁੱਧ Copyright ਉਲੰਘਣਾ ਦੀ ਧਾਰਾਂ ਹੇਠ FIR ਹੋਵੇਗੀ।
  • ਅਤੇ ਜਿਹੜਾ ਸਮਾਨ ਜ਼ਬਤ ਹੋਇਆ, ਉਹ ਸਭ ਹੁਣ ਸਰਕਾਰੀ ਕਬਜ਼ੇ 'ਚ ਹੈ।

ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਘਟਨਾ ਫੂਡ ਸੁਰੱਖਿਆ ਪ੍ਰਣਾਲੀ ਤੇ ਭਰੋਸੇ 'ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0