ਅੰਮ੍ਰਿਤਸਰ ‘ਚ ਵੱਡੀ ਕਾਰਵਾਈ: 4.5 ਕਿਲੋ ਹੈਰੋਇਨ ਅਤੇ 11 ਲੱਖ ਡਰੱਗ ਮਨੀ ਸਮੇਤ 2 ਤਸਕਰ ਕਾਬੂ

ਪੰਜਾਬ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਬਾਰਡਰ ਰੇਂਜ ਅੰਮ੍ਰਿਤਸਰ ਨੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਾਰਕੋਟਿਕਸ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਭੇਜ ਸਿੰਘ ਉਰਫ ਭੇਜਾ ਅਤੇ ਅਭਿਜੀਤ ਸਿੰਘ ਉਰਫ ਹੈਪੀ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.5 ਕਿਲੋ ਹੈਰੋਇਨ ਅਤੇ 11 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

Jun 15, 2025 - 20:31
Jun 15, 2025 - 20:45
 0  2
ਅੰਮ੍ਰਿਤਸਰ ‘ਚ ਵੱਡੀ ਕਾਰਵਾਈ: 4.5 ਕਿਲੋ ਹੈਰੋਇਨ ਅਤੇ 11 ਲੱਖ ਡਰੱਗ ਮਨੀ ਸਮੇਤ 2 ਤਸਕਰ ਕਾਬੂ
drug-bust-4-5kg-heroin-11-lakh-cash

ਅੰਮ੍ਰਿਤਸਰ:
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਲਾਈ ਗਈ ਮੁਹਿੰਮ ‘ਨਸ਼ਿਆਂ ਵਿਰੁੱਧ ਜੰਗ’ ਹੇਠ ਅੱਜ ਪੰਜਾਬ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ। ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਬਾਰਡਰ ਰੇਂਜ ਨੇ 4.5 ਕਿਲੋ ਹੈਰੋਇਨ ਅਤੇ 11 ਲੱਖ ਰੁਪਏ ਡਰੱਗ ਮਨੀ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਰੀ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ।

ਤਸਕਰਾਂ ਦੀ ਪਛਾਣ
ਪੁਲਿਸ ਮੁਤਾਬਕ, ਗ੍ਰਿਫ਼ਤਾਰ ਹੋਏ ਵਿਅਕਤੀ ਹਨ:

  • ਗੁਰਭੇਜ ਸਿੰਘ ਉਰਫ ਭੇਜਾ, ਪਿੰਡ ਧਨੋਏ ਖੁਰਦ ਦਾ ਰਹਿਣ ਵਾਲਾ

  • ਅਭਿਜੀਤ ਸਿੰਘ ਉਰਫ ਹੈਪੀ, ਪਿੰਡ ਮਾਹਲ ਦਾ ਵਸਨੀਕ

ਦੋਵੇਂ ਇਸ ਸਮੇਂ ਅੰਮ੍ਰਿਤਸਰ ‘ਚ ਰਹਿ ਰਹੇ ਸਨ।

ਪਾਕਿਸਤਾਨੀ ਤਸਕਰ ਨਾਲ ਸਿੱਧਾ ਸੰਪਰਕ
ਗੁਰਭੇਜ ਸਿੰਘ ਦਾ ਸੰਪਰਕ ਪਾਕਿਸਤਾਨ ਅਧਾਰਤ ਤਸਕਰ ਰਾਣਾ ਨਾਲ ਸੀ। ਉਹਨਾਂ ਨੇ ਮਿਲ ਕੇ ਡਰੋਨ ਰਾਹੀਂ ਹੈਰੋਇਨ ਭੇਜਣ ਦਾ ਜਾਲ ਰਚਿਆ। ਗੁਰਭੇਜ ਨੇ ਆਪਣੇ ਹੋਰ ਸਾਥੀਆਂ ਸਮੇਤ ਅਭਿਜੀਤ ਨੂੰ ਵੀ ਇਸ ‘ਚ ਸ਼ਾਮਲ ਕੀਤਾ।

ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ
ਐਂਟੀ ਨਾਰਕੋਟਿਕਸ ਦੀ ਟੀਮ ਨੇ ਦੋਹਾਂ ਨੂੰ ਤਦ ਫੜਿਆ, ਜਦ ਉਹ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕੋਲੋਂ ਵਾਹਨ (ਬਿਨਾ ਨੰਬਰ ਪਲੇਟ ਵਾਲਾ ਫੈਸੀਨੋ ਸਕੂਟਰ) ਵੀ ਬਰਾਮਦ ਹੋਇਆ।

ਅਗਲੀ ਜਾਂਚ ਜਾਰੀ
ਪੁਲਿਸ ਅਧਿਕਾਰੀਆਂ ਮੁਤਾਬਕ, ਪੂਰੇ ਨਸ਼ਾ ਤਸਕਰੀ ਜਾਲ ਨੂੰ  ਨਾਸ ਕਰਨ ਲਈ ਹੋਰ ਗਿਰੀਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

ਐਫਆਈਆਰ ਨੰ: 157 ਤਹਿਤ NDPS ਐਕਟ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0