ਡਾਕਟਰ ਕੋਲੋਂ 30 ਲੱਖ ਦੀ ਫਰੌਤੀ ਮੰਗੀ, ਜਦੋਂ ਨਹੀਂ ਦਿੱਤੀ ਤਾਂ ਚਲਾਈਆਂ ਗੋਲੀਆਂ: ਕਬੱਡੀ ਖਿਡਾਰੀ ਗੁਰਲਾਲ ਗ੍ਰਿਫਤਾਰ

ਮੋਗਾ 'ਚ ਡਾਕਟਰ ਕੋਲੋਂ 30 ਲੱਖ ਦੀ ਫਰੌਤੀ ਮੰਗਣ ਮਾਮਲੇ 'ਚ ਕਬੱਡੀ ਖਿਡਾਰੀ ਗੁਰਲਾਲ ਸਿੰਘ ਗ੍ਰਿਫਤਾਰ। ਫਰੌਤੀ ਨਾ ਮਿਲੀ ਤਾਂ ਘਰ ਅੱਗੇ ਚਲਾਈਆਂ ਗੋਲੀਆਂ, 5 ਹੋਰ ਆਰੋਪੀ ਭੱਜੇ ਹੋਏ।

Jun 20, 2025 - 13:37
Jun 20, 2025 - 13:38
 0
ਡਾਕਟਰ ਕੋਲੋਂ 30 ਲੱਖ ਦੀ ਫਰੌਤੀ ਮੰਗੀ, ਜਦੋਂ ਨਹੀਂ ਦਿੱਤੀ ਤਾਂ ਚਲਾਈਆਂ ਗੋਲੀਆਂ: ਕਬੱਡੀ ਖਿਡਾਰੀ ਗੁਰਲਾਲ ਗ੍ਰਿਫਤਾਰ
Kabaddi Player gurlal Arrested in Extortion & Firing Case

ਡਾਕਟਰ ਕੋਲੋਂ 30 ਲੱਖ ਦੀ ਫਰੌਤੀ ਮੰਗੀ, ਨਾ ਦਿੱਤੇ ਤਾਂ ਘਰ ਦੇ ਬਾਹਰ ਚਲਾਈਆਂ ਗੋਲੀਆਂ: ਕਬੱਡੀ ਖਿਡਾਰੀ ਗੁਰਲਾਲ ਗ੍ਰਿਫਤਾਰ

ਤਰਨਤਾਰਨ ਦੇ ਨੌਜਵਾਨ ਗੁਰਲਾਲ ਸਿੰਘ ਨੇ ਵੀਰ ਨਾਲ ਮਿਲਕੇ ਦਿੱਤੀ ਧਮਕੀ, ਸੰਗੀਨ ਸਾਜ਼ਿਸ਼ ’ਚ ਹੋਰ 5 ਮੁਲਜ਼ਮ ਭੱਜੇ ਹੋਏ

ਮੋਗਾ: ਥਾਣਾ ਲੋਕੋਕੇ ਦੇ ਹਲਕੇ ’ਚ ਭੀਲੋਵਾਲੀ ਪਿੰਡ ਦੇ ਡਾਕਟਰ ਯੁਵਰਾਜ ਨੰਦਾ ਦੇ ਘਰ ਦੇ ਬਾਹਰ ਕੁਝ ਦਿਨ ਪਹਿਲਾਂ ਗੋਲੀਆਂ ਚਲਾਈਆਂ ਗਈਆਂ। ਇਹ ਵਾਰਦਾਤ ਇੱਕ ਫਰੌਤੀ ਮੰਗਣ ਦੀ ਕੋਸ਼ਿਸ਼ ਤੋਂ ਬਾਅਦ ਵਾਪਰੀ।

ਪੁਲਿਸ ਮੁਤਾਬਕ, ਡਾਕਟਰ ਕੋਲੋਂ 30 ਲੱਖ ਰੁਪਏ ਦੀ ਫਰੌਤੀ ਮੰਗੀ ਗਈ ਸੀ। ਜਦ ਉਨ੍ਹਾਂ ਨੇ ਪੈਸੇ ਨਾ ਦਿੱਤੇ, ਤਾਂ ਰਾਤ ਕਰੀਬ 8:15 ਵਜੇ ਅਣਪਛਾਤੇ ਲੌਕਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ।

ਗੰਭੀਰ ਸਾਜ਼ਿਸ਼ ਦਾ ਪਰਦਾਫਾਸ਼

ਵਾਰਦਾਤ ਤੋਂ ਬਾਅਦ ਥਾਣਾ ਲੋਕੋਕੇ ਦੇ SHO ਮਾਂਸ਼ੂ ਭਗਤ ਨੇ ਟੀਮ ਨਾਲ ਤੁਰੰਤ ਕਾਰਵਾਈ ਕਰਦਿਆਂ ਗੁਰਲਾਲ ਸਿੰਘ ਪੁੱਤਰ ਮੁਖਤਾਰ ਸਿੰਘ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

ਉਹ ਤਰਨਤਾਰਨ ਦੇ ਸੋਹਲ ਪਿੰਡ ਦਾ ਰਹਿਣ ਵਾਲਾ ਹੈ ਤੇ ਕਬੱਡੀ ਦਾ ਖਿਡਾਰੀ ਵੀ ਹੈ। ਗੁਰਲਾਲ ਕੋਲੋਂ 30 ਬੋਰ ਦੀ ਨਜਾਇਜ਼ ਪਿਸਟਲ, 2 ਮੈਗਜ਼ੀਨ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਹੋਈ।

ਛੇ ਜਣੇ ਸਨ ਸ਼ਾਮਲ, ਇਕ ਹੀ ਫੜਿਆ ਗਿਆ

ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਵਾਰਦਾਤ ਚ ਕੁੱਲ 6 ਵਿਅਕਤੀ ਸ਼ਾਮਲ ਸਨ। ਹਾਲੇ ਤੱਕ ਸਿਰਫ ਗੁਰਲਾਲ ਗ੍ਰਿਫਤਾਰ ਹੋਇਆ ਹੈ, ਬਾਕੀਆਂ ਦੀ ਤਲਾਸ਼ ਜਾਰੀ ਹੈ।

ਪਹਿਲਾਂ ਵੀ ਹੋ ਚੁੱਕੀ ਸੀ ਫਰੌਤੀ ਮੰਗ

ਪੁਲਿਸ ਨੇ ਦੱਸਿਆ ਕਿ ਡਾਕਟਰ ਕੋਲੋਂ ਪਹਿਲਾਂ ਵੀ ਫਰੌਤੀ ਮੰਗੀ ਜਾ ਚੁੱਕੀ ਸੀ, ਪਰ ਇਸ ਵਾਰ ਇਹ ਗੱਲ ਗੋਲੀਆਂ ਚਲਣ ਤੋਂ ਬਾਅਦ ਸਾਹਮਣੇ ਆਈ।

ਕੀ ਗੁਰਲਾਲ ਭੱਜਣ ਦੀ ਫ਼ਿਰਾਕ ’ਚ ਸੀ?

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਗੁਰਲਾਲ ਵਿਦੇਸ਼ ਭੱਜਣ ਦੀ ਤਿਆਰੀ ’ਚ ਸੀ। ਪਰ ਹਾਲੇ ਤੱਕ ਪੁਖ਼ਤਾ ਸਬੂਤ ਨਹੀਂ ਮਿਲੇ। ਉੱਹ ਕਹਿ ਰਿਹਾ ਕਿ ਕਿਸੇ ਨਵ ਨਾਂ ਦੇ ਵਿਅਕਤੀ ਨੇ ਵਿਦੇਸ਼ ਤੋਂ ਹਥਿਆਰ ਭੇਜਿਆ ਸੀ।

ਅੱਗੇ ਦੀ ਪੁੱਛਗਿੱਛ ਚੱਲ ਰਹੀ

ਗੁਰਲਾਲ ਹਾਲੇ ਰਿਮਾਂਡ ’ਤੇ ਹੈ ਤੇ ਪੁਲਿਸ ਪੂਰੀ ਤਫਤੀਸ਼ ਕਰ ਰਹੀ ਹੈ ਕਿ ਕਿਹੜੇ ਹੋਰ ਲੋਕ ਇਸ ਸਾਜ਼ਿਸ਼ ’ਚ ਸ਼ਾਮਲ ਹਨ

ਵਾਰਦਾਤ ਚ ਸ਼ਾਮਲ ਹੋਰ ਨੌਜਵਾਨਾਂ 'ਚੋਂ ਤਿੰਨ ਕਬੱਡੀ ਖਿਡਾਰੀ ਹੋਣ ਦਾ ਵੀ ਪਤਾ ਲੱਗਿਆ ਹੈ। ਪਰ ਅਸਲ ਹਕੀਕਤ ਹੋਰ ਗ੍ਰਿਫਤਾਰੀ ਤੋਂ ਬਾਅਦ ਹੀ ਸਾਹਮਣੇ ਆਵੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0