Influencer's ਨੂੰ ਧਮਕੀਆਂ ਦੇਣ ਵਾਲੇ ਮਹਿਰੋਂ ਖਿਲਾਫ਼ ਅੰਮ੍ਰਿਤਸਰ ‘ਚ FIR ਦਰਜ, ਪਹਿਲਾਂ ਵੀ ਕਤਲ ਦੇ ਮਾਮਲੇ 'ਚ ਫ਼ਰਾਰ

ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ਼ ਅੰਮ੍ਰਿਤਸਰ ਦੀ Influencer ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ FIR ਦਰਜ ਕੀਤੀ ਗਈ ਹੈ। ਮਹਿਰੋਂ ਨੇ ਦੀਪਿਕਾ ਲੂਥਰਾ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਸਖ਼ਤ ਚੇਤਾਵਨੀ ਦਿੱਤੀ ਸੀ ਅਤੇ ਅਸ਼ਲੀਲ ਕੰਟੈਂਟ ਬਣਾਉਣਾ ਬੰਦ ਕਰਨ ਲਈ ਕਿਹਾ ਸੀ। ਮਹਿਰੋਂ ਖਿਲਾਫ਼ ਪਹਿਲਾਂ ਹੀ ਲੁਧਿਆਣਾ ਦੀ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਦਾ ਮਾਮਲਾ ਚੱਲ ਰਿਹਾ ਹੈ।

Jun 15, 2025 - 21:30
Jun 15, 2025 - 21:43
 0  2
Influencer's ਨੂੰ ਧਮਕੀਆਂ ਦੇਣ ਵਾਲੇ ਮਹਿਰੋਂ ਖਿਲਾਫ਼ ਅੰਮ੍ਰਿਤਸਰ ‘ਚ FIR ਦਰਜ, ਪਹਿਲਾਂ ਵੀ ਕਤਲ ਦੇ ਮਾਮਲੇ 'ਚ ਫ਼ਰਾਰ
deepika-luthra-amritpal-singh-mehron

ਅੰਮ੍ਰਿਤਸਰ – ਅੰਮ੍ਰਿਤਪਾਲ ਸਿੰਘ ਮਹਿਰੋਂ ਨਾਮਕ ਨੌਜਵਾਨ ਵੱਲੋਂ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਮਾਰਨ ਦੀ ਧਮਕੀ ਦੇਣ ਤੋਂ ਬਾਅਦ, ਉਸ ਖ਼ਿਲਾਫ਼ ਸਾਈਬਰ ਕ੍ਰਾਈਮ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਮਹਿਰੋਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਕਈ ਗੰਭੀਰ ਧਾਰਾਵਾਂ (308, 79, 351(3), 324(4), 67) ਅਧੀਨ ਐਫਆਈਆਰ ਹੋਈ ਹੈ।

ਕਮਲ ਕੌਰ ਭਾਬੀ ਦੇ ਕਤਲ 'ਚ ਵੀ ਮੁੱਖ ਦੋਸ਼ੀ

ਮਹਿਰੋਂ ਤੇ ਉਸ ਦੇ ਦੋ ਸਾਥੀਆਂ ਉੱਤੇ ਪਹਿਲਾਂ ਹੀ ਲੁਧਿਆਣਾ ਦੀ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਦੇ ਮਾਮਲੇ ‘ਚ ਬਠਿੰਡਾ ‘ਚ ਕੇਸ ਦਰਜ ਹੈ। ਕਮਲ ਕੌਰ ਨੂੰ ਪ੍ਰਮੋਸ਼ਨ ਦੇ ਬਹਾਨੇ ਬੁਲਾਇਆ ਗਿਆ ਸੀ ਤੇ ਬਾਅਦ ‘ਚ ਉਸਦਾ ਕਤਲ ਕਰ ਦਿੱਤਾ ਗਿਆ। ਲਾਸ਼ ਉਸ ਦੀ ਗੱਡੀ ਵਿੱਚ ਹਸਪਤਾਲ ਦੀ ਪਾਰਕਿੰਗ ‘ਚ ਮਿਲੀ ਸੀ।

ਦੀਪਿਕਾ ਲੂਥਰਾ ਨੂੰ ਵੀਡੀਓ ਰਾਹੀਂ ਮਿਲੀ ਧਮਕੀ

ਅੰਮ੍ਰਿਤਪਾਲ ਮਹਿਰੋਂ ਨੇ ਇੱਕ ਵੀਡੀਓ ਰਾਹੀਂ ਦੀਪਿਕਾ ਨੂੰ ਚੇਤਾਵਨੀ ਦਿੱਤੀ ਕਿ ਉਹ ਅਸ਼ਲੀਲ ਸਮੱਗਰੀ ਬਣਾਉਣ ਬੰਦ ਕਰ ਦੇਵੇ, ਨਹੀਂ ਤਾਂ ਨਤੀਜਾ ਭਾਰੀ ਹੋਵੇਗਾ। ਉਸ ਨੇ ਕਿਹਾ ਕਿ "ਪਾਰਕਿੰਗ ਹਰ ਸ਼ਹਿਰ ‘ਚ ਹੁੰਦੀ ਏ, ਪਰ ਹਰ ਵਾਰ ਲਾਸ਼ ਨਹੀਂ ਮਿਲਦੀ।"

ਮੁਆਫ਼ੀ ਦੀ ਵੀਡੀਓ ਵੀ ਸਾਂਝੀ ਕੀਤੀ ਸੀ

ਮਾਰਚ ਮਹੀਨੇ ‘ਚ ਮਹਿਰੋਂ ਨੇ ਲੂਥਰਾ ਨੂੰ ਮੁਆਫ਼ੀ ਮੰਗਣ ਲਈ ਫ਼ੋਨ ਕੀਤਾ। 26 ਮਾਰਚ ਨੂੰ ਦੀਪਿਕਾ ਨੇ ਇਹ ਮੁਆਫ਼ੀ ਵਾਲੀ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਮਹਿਰੋਂ ਨੇ ਕਿਹਾ ਸੀ ਕਿ ਇਹ ਵੀਡੀਓ ਨਾ ਹਟਾਈ ਜਾਵੇ।

ਦੀਪਿਕਾ ਨੇ ਕਿਹਾ – "ਮੈਂ ਤੇ ਮੇਰਾ ਪਰਿਵਾਰ ਡਰੇ ਹੋਏ ਹਾਂ"

ਦੀਪਿਕਾ ਨੇ ਕਿਹਾ, “ਕੀ ਕਿਸੇ ਨੂੰ ਮਾਰਨਾ ਇੰਨਾ ਸੋਖਾ ਹੋ ਗਿਆ? ਮੇਰੇ ਘਰ ਵਿੱਚ ਪਿਤਾ, ਦਾਦੀ, ਭੈਣ ਤੇ ਭਰਾ ਹਨ। ਸਾਰੇ ਘਰ ਦੇ ਲੋਕ ਤਣਾਅ 'ਚ ਹਨ ਤੇ ਅੱਜ ਕੋਈ ਵੀ ਕੰਮ 'ਤੇ ਨਹੀਂ ਗਿਆ।”

ਉਸ ਨੇ ਕਬੂਲਿਆ ਕਿ ਪਹਿਲਾਂ ਉਹ Double Meaning ਵਾਲੀ ਸਮੱਗਰੀ ਪੋਸਟ ਕਰਦੀ ਸੀ, ਪਰ ਹੁਣ ਇਹ ਕੰਮ ਛੱਡ ਚੁੱਕੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0