ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਟ੍ਰੇਨ ਦਾ ਕੋਟਕਪੂਰਾ ਸਟੇਸ਼ਨ ’ਤੇ ਸ਼ਹਿਰ ਨਿਵਾਸੀਆਂ ਨੇ ਕੀਤਾ ਭਰਵਾਂ ਸਵਾਗਤ
ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸਪਤਾਹਿਕ ਐਕਸਪ੍ਰੈਸ ਟ੍ਰੇਨ ਸ਼ੁਰੂ ਕੀਤੀ ਗਈ । ਇਸ ਟ੍ਰੇਨ ਦਾ ਕੋਟਕਪੂਰਾ ਰੇਲਵੇ ਸਟੇਸ਼ਨ 'ਤੇ ਰੇਲਵੇ ਸੰਘਰਸ਼ ਸੰਮਤੀ ਅਤੇ ਸ਼ਹਿਰ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਰੇਲਵੇ ਸੰਘਰਸ਼ ਸੰਮਤੀ ਦੇ ਪ੍ਰਧਾਨ ਨਰਿੰਦਰ ਰਾਠੌਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਟ੍ਰੇਨ ਨੂੰ ਰੋਜ਼ਾਨਾ ਕੀਤਾ ਜਾਵੇ।

ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਨਵੀਂ ਸਪਤਾਹਿਕ ਐਕਸਪ੍ਰੈਸ ਟ੍ਰੇਨ ਜਦੋਂ ਪਹਿਲੀ ਵਾਰ ਕੋਟਕਪੂਰਾ ਸਟੇਸ਼ਨ 'ਤੇ ਪਹੁੰਚੀ ਤਾਂ ਇਥੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ।
ਰੇਲਵੇ ਸੰਘਰਸ਼ ਸੰਮਤੀ ਅਤੇ ਸਥਾਨਕ ਨਿਵਾਸੀਆਂ ਨੇ ਲੱਡੂ ਵੰਡੇ, ਠੰਢੇ ਮਿੱਠੇ ਜਲ ਦੀ ਛਬੀਲ ਲਾਈ ਅਤੇ ਟ੍ਰੇਨ ਦੇ ਡਰਾਈਵਰਾਂ, ਗਾਰਡ ਅਤੇ ਸਟੇਸ਼ਨ ਮਾਸਟਰ ਨੂੰ ਸਨਮਾਨਿਤ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਰੇਲਵੇ ਸੰਘਰਸ਼ ਸੰਮਤੀ ਲੰਬੇ ਸਮੇਂ ਤੋਂ ਇਲਾਕੇ ਲਈ ਨਵੀਆਂ ਟ੍ਰੇਨਾਂ ਦੀ ਮੰਗ ਕਰ ਰਹੀ ਸੀ। ਹੁਣ ਰੇਲਵੇ ਵਿਭਾਗ ਵੱਲੋਂ ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਅਤੇ ਹਰਿਦੁਆਰ ਲਈ ਦੋ ਨਵੀਆਂ ਟ੍ਰੇਨਾਂ ਦੀ ਸ਼ੁਰੂਆਤ ਹੋਣ 'ਤੇ ਲੋਕਾਂ ਵਿਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਦੋਧੀ ਯੂਨੀਅਨ ਵੱਲੋਂ ਵੀ ਯਾਤਰੀਆਂ ਦੀ ਸੇਵਾ ਲਈ ਛਬੀਲ ਲਾਈ ਗਈ।
ਰੇਲਵੇ ਸੰਘਰਸ਼ ਸੰਮਤੀ ਦੇ ਪ੍ਰਧਾਨ ਨਰਿੰਦਰ ਰਾਠੌਰ ਨੇ ਕਿਹਾ ਕਿ ਇਹ ਟ੍ਰੇਨ ਸਿਰਫ ਹਫ਼ਤੇ ਵਿਚ ਇੱਕ ਵਾਰੀ ਚੱਲ ਰਹੀ ਹੈ ਪਰ ਲੋਕਾਂ ਦੀ ਸਹੂਲਤ ਲਈ ਇਸਨੂੰ ਰੋਜ਼ਾਨਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਟ੍ਰੇਨ ਦੀ ਆਵਾਜਾਈ ਹਰ ਰੋਜ਼ ਹੋਵੇ ਤਾਂ ਜੋ ਸ੍ਰੀ ਨਾਂਦੇੜ ਸਾਹਿਬ ਜਾਂਣ ਵਾਲੇ ਯਾਤਰੀਆਂ ਨੂੰ ਵਧੀਕ ਸਹੂਲਤ ਮਿਲ ਸਕੇ।
ਨੋਟ: ਇਹ ਟ੍ਰੇਨ ਹੁਣ ਹਫ਼ਤੇ ਵਿਚ ਇਕ ਵਾਰ ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਤੱਕ ਜਾਵੇਗੀ, ਜਿਸਦਾ ਕੋਟਕਪੂਰਾ ਰੇਲਵੇ ਸਟੇਸ਼ਨ ਵੀ ਰੁਕਾਅ ਹੈ।
What's Your Reaction?






