Viral Obscene Photo Case: ਮੰਤਰੀ ਰਵਜੋਤ ਸਿੰਘ ਨੇ ਤੋੜੀ ਚੁੱਪੀ, ਮਜੀਠੀਆ 'ਤੇ ਕਰਾਇਆ ਪਰਚਾ

"ਮੈਂ ਚੁੱਪ ਨਹੀਂ ਰਹਾਂਗਾ" — ਮੰਤਰੀ ਰਵਜੋਤ ਸਿੰਘ ਨੇ ਭਾਵੁਕ ਹੋ ਕੇ ਮਜੀਠੀਆ ਤੇ ਲਾਏ ਗੰਭੀਰ ਇਲਜ਼ਾਮ। ਅਸ਼ਲੀਲ ਫੋਟੋ ਮਾਮਲੇ ਨੇ ਪੰਜਾਬੀ ਸਿਆਸਤ ਨੂੰ ਦੇ ਦਿੱਤਾ ਝਟਕਾ। ਜਾਣੋ ਕੀ ਹੋਇਆ ਅਸਲ ਵਿੱਚ

Jun 18, 2025 - 19:09
Jun 18, 2025 - 19:15
 0
Viral Obscene Photo Case: ਮੰਤਰੀ ਰਵਜੋਤ ਸਿੰਘ ਨੇ ਤੋੜੀ ਚੁੱਪੀ, ਮਜੀਠੀਆ 'ਤੇ ਕਰਾਇਆ ਪਰਚਾ
dr ravjot singh filed case against Majithia

“ਹੁਣ ਬਸ!” – ਡਾ. ਰਵਜੋਤ ਨੇ ਮਜੀਠੀਆ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ, ਐਡਿਟ ਕੀਤੀਆਂ ਅਸ਼ਲੀਲ ਫੋਟੋਆਂ 'ਤੇ ਭੜਕੇ

ਅੰਮ੍ਰਿਤਸਰ: ਪੰਜਾਬ ਦੇ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਨੇ ਆਪਣੇ ਨਿੱਜੀ ਜੀਵਨ ਨਾਲ ਜੁੜੀਆਂ ਤਸਵੀਰਾਂ ਨੂੰ ਐਡਿਟ ਕਰਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਖ਼ਿਲਾਫ਼ ਸਿੱਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਭਾਵੁਕ ਹੋ ਕੇ ਕਿਹਾ – ਹੁਣ ਬਸ!

ਇੱਕ ਭਾਵੁਕ ਪ੍ਰੈਸ ਕਾਨਫਰੰਸ ਦੌਰਾਨ ਡਾ. ਰਵਜੋਤ ਨੇ ਕਿਹਾ:

“Enough is enough... ਹੁਣ ਮੇਰਾ  ਸਬਰ ਟੁੱਟ ਚੁੱਕਿਆ ਹੈ। ਅੱਜ 18 ਜੂਨ 2025 ਦੀ ਤਾਰੀਖ ਯਾਦ ਰੱਖੀ ਜਾਵੇ। ਅੱਜ ਤੋਂ ਰਵਜੋਤ ਨੇ ਫੁਲਸਟਾਪ ਲਾ ਦਿੱਤਾ।”

ਉਨ੍ਹਾਂ ਕਿਹਾ ਕਿ ਕਿਸੇ ਔਰਤ ਦੀ ਇੱਜਤ ਨਾਲ ਖੇਡਣਾ ਬਹੁਤ ਨੀਵੀਂ ਸਿਆਸਤ ਹੈ। ਉਹ ਲੇਡੀ ਵੀ ਕਿਸੇ ਦੀ ਧੀ, ਭੈਣ ਜਾਂ ਮਾਂ ਹੋ ਸਕਦੀ ਹੈ।

ਉਨ੍ਹਾਂ ਦੇ ਭਾਵ

  • ਫੋਟੋ ਉਹਨਾਂ ਦੀ ਪੁਰਾਣੀ ਵਾਈਫ ਦੀ ਸੀ।
  • ਫੋਟੋ ਨੂੰ ਹੋਰ ਔਰਤ ਦੀ ਤਸਵੀਰ ਨਾਲ ਜੋੜ ਕੇ ਵਾਇਰਲ ਕੀਤਾ ਗਿਆ।
  • ਇਸ ਰਾਹੀਂ ਉਨ੍ਹਾਂ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਡਾ. ਰਵਜੋਤ ਨੇ ਕਿਹਾ:

“ਮੇਰੇ ਦੋ ਛੋਟੇ ਬੱਚੇ ਨੇ – ਇੱਕ 3 ਸਾਲ ਦਾ, ਦੂਜਾ 5 ਸਾਲ ਦਾ। ਇਹ ਸਭ ਸੁਣ ਕੇ ਉਹ ਕੀ ਸੋਚਣਗੇ? ਇਹ ਰਾਜਨੀਤੀ ਨਹੀਂ, ਨਿਜੀ ਜ਼ਿੰਦਗੀ ਉੱਤੇ ਹਮਲਾ ਹੈ।”

ਵਿਰੋਧੀਆਂ 'ਤੇ ਸਿੱਧਾ ਦੋਸ਼

ਉਨ੍ਹਾਂ ਬਿਨਾਂ ਨਾਂ ਲਏ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਸਾਰੀ ਯੋਜਨਾ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਈ ਗਈ ਹੈ।

“ਜਿਨ੍ਹਾਂ ਨੇ ਆਪਣੇ ਸਮੇਂ 'ਚ ਦਲਿਤ ਭਾਈਚਾਰੇ ਨੂੰ ਘੱਟੇ ਚ  ਰੱਖਿਆ, ਅੱਜ ਜਦੋਂ ਅਸੀਂ ਸਭਨੂੰ ਨਾਲ ਲੈ ਕੇ ਚੱਲ ਰਹੇ ਹਾਂ, ਉਨ੍ਹਾਂ ਨੂੰ ਇਹ ਨਹੀਂ ਸਹਿਣ ਹੁੰਦਾ ।”

“ਫੈਸਲਾ ਰੱਬ ਦੀ ਅਦਾਲਤ 'ਚ ਛੱਡਿਆ”

ਉਨ੍ਹਾਂ ਦੱਸਿਆ ਕਿ ਮਜੀਠੀਆ ਦੇ ਖਿਲਾਫ ਨਾਮਜ਼ਦ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜ਼ਾਂਚ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

“ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਹਾਂ। ਇਹ ਮਾਮਲਾ ਹੁਣ ਰੱਬ ਦੇ ਹਵਾਲੇ ਕੀਤਾ ਗਿਆ ਹੈ। ਨਿਆਂ ਜ਼ਰੂਰ ਮਿਲੇਗਾ।”

ਦਲਿਤ ਆਗੂ ਟਾਰਗੇਟ ਬਣਾਏ ਜਾ ਰਹੇ ਨੇ

ਡਾ. ਰਵਜੋਤ ਨੇ ਕਿਹਾ ਕਿ:

  • ਪਹਿਲਾਂ ਲਾਲਚੰਦ, ਫਿਰ ਬਲਕਾਰ ਅਤੇ ਹੁਣ ਉਹਨਾਂ ਨੂੰ ਟਾਰਗੇਟ ਕੀਤਾ ਗਿਆ।
  • ਇਹ ਸਾਫ਼ ਤੌਰ 'ਤੇ ਦਲਿਤ ਆਗੂਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।

ਉਨ੍ਹਾਂ ਅਖੀਰ 'ਚ ਕਿਹਾ:

“ਸਾਡੀ ਆਮ ਆਦਮੀ ਪਾਰਟੀ ਪੰਜਾਬ 'ਚ ਸਭਨੂੰ ਨਾਲ ਲੈ ਕੇ ਚੱਲ ਰਹੀ ਹੈ। ਇਹ ਗੱਲ ਕੁਝ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ।”

ਨੋਟ: ਇਹ ਖ਼ਬਰ ਇੱਕ ਚਲ ਰਹੇ ਵਿਵਾਦ 'ਤੇ ਆਧਾਰਿਤ ਹੈ, ਜਿਸ ਦੀ ਜਾਂਚ ਜਾਰੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0