Axis Bank Robbery Case: ਪੁਲਿਸ ਨੇ ਬਲਾਕ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਦੀ ਐਕਸਿਸ ਬੈਂਕ ’ਚੋਂ 9 ਲੱਖ ਰੁਪਏ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਕੀਤਾ ਦਾਅਵਾ
ਪੁਲਿਸ ਨੇ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਐਕਸਿਸ ਬੈਂਕ ਦੀ ਬ੍ਰਾਂਚ ’ਚੋਂ 9 ਲੱਖ ਰੁਪਏ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ । ਚੋਰੀ ਕੀਤੀ ਰਕਮ ’ਚੋਂ 4 ਲੱਖ ਰੁਪਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਵਰਤੇ ਔਜ਼ਾਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂ ਅਮਿਤ ਕੁਮਾਰ, ਅਜੇ ਕੁਮਾਰ ਅਤੇ ਮੱਖਣ ਸਿੰਘ ਦੱਸੇ ਗਏ ਹਨ

ਪਟਿਆਲਾ ਪੁਲਿਸ ਨੇ ਬਲਾਕ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਦੀ ਐਕਸਿਸ ਬੈਂਕ ਬ੍ਰਾਂਚ ’ਚੋਂ 9 ਲੱਖ ਰੁਪਏ ਚੋਰੀ ਕਰਨ ਵਾਲੇ 3 ਸ਼ਖ਼ਸਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਹ ਕਾਰਵਾਈ ਐਸ.ਐਸ.ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਹੋਈ। ਟੀਮ ’ਚ ਗੁਰਬੰਤ ਸਿੰਘ (ਕਪਤਾਨ ਇੰਨਵੈਸਟੀਗੇਸ਼ਨ), ਡੀਐਸਪੀ ਇੰਦਰਪਾਲ ਚੌਹਾਨ, ਇੰਸਪੈਕਟਰ ਅੰਕੁਰਦੀਪ ਸਿੰਘ (ਸੀਆਈਏ ਸਟਾਫ ਸਮਾਣਾ) ਅਤੇ ਥਾਣਾ ਸ਼ੁਤਰਾਣਾ ਦੇ ਇੰਚਾਰਜ ਜਸਪਾਲ ਸਿੰਘ ਸ਼ਾਮਿਲ ਸਨ।
ਚੋਰਾਂ ਨੇ 27/28 ਮਈ ਦੀ ਰਾਤ ਬੈਂਕ ਦੀ ਕੰਧ ਪਾੜ ਕੇ 9 ਲੱਖ 17 ਹਜ਼ਾਰ ਰੁਪਏ ਦੀ ਚੋਰੀ ਕੀਤੀ ਸੀ। ਪੁਲਿਸ ਨੇ ਤੀਬਰ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਇਹ ਮੁਲਜ਼ਮ ਹਨ:
-
ਅਮਿਤ ਕੁਮਾਰ ਟਾਣਕ ਪੁੱਤਰ ਜਗਦੀਸ਼, ਵਾਸੀ ਸਫੈਦੋ, ਜ਼ਿਲ੍ਹਾ ਜੀਂਦ (ਹਰਿਆਣਾ)
-
ਅਜੇ ਕੁਮਾਰ ਉਰਫ ਛੋਟੀਆਂ ਪੁੱਤਰ ਬੀਰਾ ਰਾਮ, ਵਾਸੀ ਪਿੰਡ ਕਰਸਿੱਧੂ, ਥਾਣਾ ਉਚਾਣਾ, ਜ਼ਿਲ੍ਹਾ ਜੀਂਦ (ਹਰਿਆਣਾ)
-
ਮੱਖਣ ਸਿੰਘ ਪੁੱਤਰ ਬਿੱਟੂ ਉਰਫ ਬੂਟਾ ਸਿੰਘ, ਵਾਸੀ ਪਿੰਡ ਦਨੋਲੀ, ਥਾਣਾ ਅਸੰਧ, ਜ਼ਿਲ੍ਹਾ ਕਰਨਾਲ (ਹਰਿਆਣਾ)
ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀ ਦੀ ਰਕਮ ’ਚੋਂ 4 ਲੱਖ ਰੁਪਏ, ਇਕ ਕੱਟਰ ਮਸ਼ੀਨ, ਲੈਂਟਰ ਤੋੜਣ ਵਾਲੀ ਮਸ਼ੀਨ, CCTV ਡੀਵੀਆਰ, CPU, ਦੋ ਰਾੜਾਂ ਅਤੇ ਇੱਕ ਕਾਲੀ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੀ।
ਡੀਐਸਪੀ ਇੰਦਰਪਾਲ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ 8-9 ਕੇਸਾਂ ’ਚ ਫੜੇ ਜਾ ਚੁੱਕੇ ਹਨ। ਹੁਣ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ । ਪੁਲਿਸ ਵੱਲੋਂ ਹੋਰ ਪੁੱਛਗਿੱਛ ਜਾਰੀ ਹੈ।
What's Your Reaction?






