Blue Drum Murder Case: ਲੁਧਿਆਣਾ 'ਚ ਨੀਲੇ ਡਰਮ 'ਚੋਂ ਮਿਲੀ ਲਾਸ਼ ਦੀ ਗੁੱਥੀ ਸੁਲਝੀ — ਮਾਂ ਦਾ ਵੀ ਕਤਲ 'ਚ ਹੱਥ!
ਲੁਧਿਆਣਾ ਦੇ ਖਾਲੀ ਪਲਾਟ 'ਚੋਂ ਨੀਲੇ ਡਰਮ 'ਚ ਮਿਲੀ ਲਾਸ਼ ਦੀ ਗੁੱਥੀ 36 ਘੰਟਿਆਂ 'ਚ ਸੁਲਝੀ। ਕਤਲ ਦੇ ਮਾਮਲੇ 'ਚ 6 ਦੋਸ਼ੀ ਕਾਬੂ, ਮਾਂ ਵੀ ਸ਼ਾਮਲ! ਪੁਲਿਸ ਨੇ ਸੇਫ ਸਿਟੀ ਕੈਮਰਿਆਂ ਦੀ ਮਦਦ ਨਾਲ ਕਹਿਰ ਮਚਾਉਣ ਵਾਲਾ ਕਤਲ ਸੁਲਝਾਇਆ।
ਨੀਲੇ ਡਰਮ 'ਚੋਂ ਮਿਲੀ ਲਾਸ਼ ਦਾ ਕਤਲ ਕੇਸ ਸੁਲਝਇਆ, 6 ਦੋਸ਼ੀ ਕਾਬੂ — ਮਾਂ ਵੀ ਸੀ ਸ਼ਾਮਲ!
ਲੁਧਿਆਣਾ ਦੇ ਗਿਆਸਪੁਰਾ ਚੌਂਕ ਨੇੜੇ ਇਕ ਖਾਲੀ ਪਲਾਟ ਵਿੱਚੋਂ ਨੀਲੇ ਡਰਮ 'ਚੋਂ ਮਿਲੀ ਲਾਸ਼ ਦੇ ਕਤਲ ਦੀ ਗੁੱਥੀ ਪੁਲਿਸ ਨੇ ਸਿਰਫ 36 ਘੰਟਿਆਂ 'ਚ ਸੁਲਝਾ ਲਈ।
ਮ੍ਰਿਤਕ ਦੀ ਪਛਾਣ ਮਨੋਜ ਚੌਧਰੀ ਵਜੋਂ ਹੋਈ, ਜੋ ਦਿਹਾੜੀ ਮਜ਼ਦੂਰ ਸੀ। ਕਤਲ ਬਾਅਦ ਲਾਸ਼ ਨੂੰ ਨੀਲੇ ਡਰਮ 'ਚ ਪਲਾਸਟਿਕ ਦੇ ਲਿਫਾਫਿਆਂ ਵਿੱਚ ਪੈਕ ਕਰਕੇ ਸਿੱਟ ਦਿੱਤਾ ਗਿਆ ਸੀ।
ਸ਼ਰਾਬ, ਲੜਾਈ ਅਤੇ ਕਤਲ
23 ਜੂਨ ਦੀ ਰਾਤ ਮਨੋਜ ਆਪਣੇ ਦੋਸਤਾਂ ਕੋਲ ਰੋਟੀ ਖਾਣ ਤੇ ਸ਼ਰਾਬ ਪੀਣ ਗਿਆ ਸੀ। ਉੱਥੇ ਗੱਲਬਾਤ ਦੌਰਾਨ ਝਗੜਾ ਹੋ ਗਿਆ।
- ਕਤਲ ਵਿੱਚ ਨੀਰਜ, ਸੀਡੂ, ਜੈਵੀਰ, ਵਿਸ਼ਾਲ ਤੇ ਹੋਰ ਲੋਕ ਸ਼ਾਮਲ ਸਨ।
- ਛੇ ਲੋਕਾਂ ਨੇ ਮਿਲ ਕੇ ਮਨੋਜ ਨੂੰ ਇੰਨਾ ਕੁੱਟਿਆ ਕਿ ਓਹ ਥਾਂ 'ਤੇ ਹੀ ਮਰ ਗਿਆ।
ਮਾਂ ਨੇ ਵੀ ਦਿੱਤਾ ਲਾਸ਼ ਲੁਕਾਉਣ 'ਚ ਹੱਥ
ਨੀਰਜ ਦੀ ਮਾਂ ਊਸ਼ਾ ਦੇਵੀ ਨੇ ਲਾਸ਼ ਨੂੰ ਰੱਸੀਆਂ ਨਾਲ ਬੰਨਣ, ਪਲਾਸਟਿਕ ਵਿੱਚ ਪੈਕ ਕਰਨ ਅਤੇ ਥੱਲੇ ਲਿਆਂਦਿਆਂ ਮਦਦ ਕੀਤੀ।
ਇਹਨਾਂ ਨੇ ਲਾਸ਼ ਨੂੰ three wheeler ਰਾਹੀਂ ਖਾਲੀ ਪਲਾਟ ਵਿੱਚ ਸੁੱਟ ਦਿੱਤਾ। ਥਰੀ ਵੀਲਰ ਚਲਾਉਣ ਵਾਲੇ ਰੋਹਿਤ ਕੁਮਾਰ ਨੂੰ ਇਹ ਕਹਿ ਕੇ ਲਿਜਾਇਆ ਗਿਆ ਕਿ ਉਹ Garbage (ਕਚਰਾ) ਹੈ।
ਪੁਲਿਸ ਦੀ ਭੱਜ ਭੱਜ ਕੇ ਕੀਤੀ ਤਫਤੀਸ਼
ਸ਼ੇਰਪੁਰ ਥਾਣੇ ਦੀ ਟੀਮ ਨੇ ਮੌਕੇ 'ਤੇ ਫੋਰੈਂਸਿਕ, ਡੌਗ ਸਕਵਾਡ, ਫਿੰਗਰਪ੍ਰਿੰਟ ਅਤੇ ਮੋਬਾਈਲ ਲੈਬ ਦੀ ਮਦਦ ਨਾਲ ਜਾਂਚ ਕੀਤੀ।
ਸੀਸੀਟੀਵੀ ਕੈਮਰਿਆਂ ਅਤੇ ਈ-ਰਿਕਸ਼ਾ ਚਾਲਕ ਰੋਹਿਤ ਦੀ ਗਵਾਹੀ ਰਾਹੀਂ ਸਾਰੇ ਦੋਸ਼ੀਆਂ ਦੀ ਪਛਾਣ ਹੋਈ:
- ਨੀਰਜ ਕੁਮਾਰ
- ਸੀਡੂ ਕੁਮਾਰ
- ਜੈਵੀਰ
- ਵਿਸ਼ਾਲ
- ਊਸ਼ਾ ਦੇਵੀ
- ਫਾਗੂ ਪ੍ਰਸਾਦ
ਇਹ ਸਾਰੇ ਦੋਸ਼ੀ ਲੁਧਿਆਣਾ ਵਿੱਚ ਮਜ਼ਦੂਰੀ ਕਰਦੇ ਸਨ। ਦੋ ਨਾਬਾਲਗ ਵੀ ਸ਼ਾਮਲ ਹਨ।
ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫਲਤਾ
ਮਨੋਜ ਨੂੰ ਬੇਰਹਿਮੀ ਨਾਲ ਮਾਰ ਕੇ ਉਸਦੀ ਲਾਸ਼ ਨੂੰ ਇਕ ਵਸਤੂ ਵਾਂਗ ਪੈਕੇਜ ਕਰਕੇ ਸੁੱਟ ਦਿੱਤਾ ਗਿਆ।
ਪਰ ਪੁਲਿਸ ਨੇ ਆਪਣੀ ਚੁਸਤ ਕਾਰਵਾਈ ਨਾਲ ਕੇਸ ਨੂੰ 36 ਘੰਟਿਆਂ ਵਿੱਚ ਸੁਲਝਾ ਲਿਆ। ਇਹ ਇੱਕ ਬਲਾਇੰਡ ਮਰਡਰ ਸੀ, ਜਿਸਦੀ ਗੁੱਥੀ ਸੇਫ ਸਿਟੀ ਕੈਮਰਿਆਂ ਦੀ ਮਦਦ ਨਾਲ ਖੁਲ੍ਹੀ।
ਅਗਲੀ ਕਾਰਵਾਈ
ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਕੇਸ ਦੀ ਅਗਲੀ ਕਾਰਵਾਈ ਜਾਰੀ ਹੈ। ਪੁਲਿਸ ਵੱਲੋਂ ਕਹਿਣਾ ਹੈ ਕਿ ਨਿਰਦੋਸ਼ ਨੂੰ ਸਜ਼ਾ ਨਹੀਂ ਮਿਲੇਗੀ, ਪਰ ਜੋ ਦੋਸ਼ੀ ਹਨ ਉਹਨਾਂ ਨੂੰ ਕਾਨੂੰਨੀ ਸਜ਼ਾ ਜ਼ਰੂਰ ਮਿਲੇਗੀ।
Note: ਹੋਰ ਅੱਪਡੇਟਸ ਲਈ ਜੁੜੇ ਰਹੋ ‘Doabatv.com’ ਨਾਲ।
What's Your Reaction?
Like
0
Dislike
0
Love
0
Funny
0
Angry
0
Sad
0
Wow
0