ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 2,42,571 ਰੁਪਏ ਮੁੱਲ ਦੀਆਂ 15 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ

ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਡਰੱਗ ਕੰਟਰੋਲ ਅਫ਼ਸਰ ਮੈਡਮ ਪਰਨੀਤ ਕੌਰ ਦੀ ਅਗਵਾਈ ਵਿੱਚ ਪੁਲਿਸ ਨਾਲ ਸਾਂਝੇ ਤੌਰ 'ਤੇ ਚੈਕਿੰਗ ਕੀਤੀ ਗਈ ਅਤੇ ਮੀਰਾ ਫਾਰਮੇਸੀ ਤੋਂ 2,42,571 ਰੁਪਏ ਮੁੱਲ ਦੀਆਂ 15 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਜ਼ਬਤ ਕੀਤੀਆਂ ਦਵਾਈਆਂ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਦਵਾਈਆਂ ਦੇ ਕਸਟਡੀ ਆਰਡਰ ਲਏ ਜਾਣਗੇ।

Jun 14, 2025 - 13:31
Jun 14, 2025 - 13:36
 0  0
ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 2,42,571 ਰੁਪਏ ਮੁੱਲ ਦੀਆਂ 15 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ
barnala-drug-raid-15-types-of-medicines-worth-2-42-lakh-seized

ਪੰਜਾਬ  ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ  ਵਿਰੁੱਧ' ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਂਥ ਦੀ ਅਗਵਾਈ ਹੇਠ ਮੈਡੀਕਲ ਸਟੋਰਾਂ ਦੀ ਚੈਕਿੰਗ ਮੁਹਿੰਮ ਵੱਡੇ ਪੱਧਰ 'ਤੇ ਜਾਰੀ ਹੈ।

ਡਰੱਗ ਕੰਟਰੋਲ ਅਫ਼ਸਰ ਬਰਨਾਲਾ ਮੈਡਮ ਪਰਨੀਤ ਕੌਰ ਨੇ ਪੁਲਿਸ ਨਾਲ ਸਾਂਝੇ ਤੌਰ 'ਤੇ ਚੈਕਿੰਗ ਕੀਤੀ ਗਈ, ਜਿਸ ਦੌਰਾਨ ਮੀਰਾ ਫਾਰਮੇਸੀ, ਨਵਾਂ ਬੱਸ ਸਟੈਂਡ ਰੋਡ, ਬਰਨਾਲਾ ਤੋਂ ਬਿਨਾਂ ਲਾਇਸੈਂਸ ਦੇ 2,42,571 ਰੁਪਏ ਮੁੱਲ ਦੀਆਂ 15 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਅਤੇ 3 ਤਰ੍ਹਾਂ ਦੇ ਸੈਂਪਲ ਲਏ ਗਏ।

ਜ਼ਬਤ ਕੀਤੀਆਂ ਦਵਾਈਆਂ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਦਵਾਈਆਂ ਦੇ ਕਸਟਡੀ ਆਰਡਰ ਲਏ ਜਾਣਗੇ ਅਤੇ ਫਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।

ਇਸ ਤੋਂ ਇਲਾਵਾ, ਤਪਾ ਪੁਲਿਸ ਦੇ ਸਹਿਯੋਗ ਨਾਲ ਆਸ਼ੂ ਜਨਰਲ ਸਟੋਰ ਤਪਾ ਤੋਂ 1 ਦਵਾਈ (19500 ਰੁਪਏ ਕੀਮਤ ਦੀ) ਜ਼ਬਤ ਕੀਤੀ ਗਈ ਅਤੇ ਆਕਸੀਟੋਸਿਨ (ਮੱਝਾਂ ਦੇ ਟੀਕਿਆਂ) ਦਾ ਸੈਂਪਲ ਲਿਆ ਗਿਆ, ਜਿਸ ਨੂੰ ਸਰਕਾਰੀ ਲੈਬ ਖਰੜ ਭੇਜ ਦਿੱਤਾ ਗਿਆ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0