ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਭਗਤ ਕਬੀਰ ਜੀ ਦਾ 627ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਇਸ ਸਮਾਗਮ ਵਿੱਚ ਰਾਗੀ ਭਾਈ ਨਿਰੰਦਰ ਸਿੰਘ ਦੇ ਜਥੇ ਵੱਲੋਂ ਭਗਤ ਕਬੀਰ ਜੀ ਦੀ ਬਾਣੀ 'ਚੋਂ ਸ਼ਬਦ ਸੁਣਾਏ ਗਏ ਅਤੇ ਡਾਕਟਰ ਰਾਜਪਾਲ ਸਿੰਘ ਚੌਧਰੀ ਨੇ ਭਗਤ ਕਬੀਰ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਪੰਜਾਬ ਕਲਾ ਮੰਚ ਦੇ ਪ੍ਰਧਾਨ ਕੁਲਿੰਦਰ ਸਿੰਘ ਬੰਬਰ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਮਾਗਮਾਂ ਲਈ ਵੀ ਸੰਗਤਾਂ ਦਾ ਸਹਿਯੋਗ ਮੰਗਿਆ।

ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਭਗਤ ਕਬੀਰ ਜੀ ਦਾ 627ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰੰਦਰ ਸਿੰਘ ਦੇ ਜਥੇ ਵੱਲੋਂ ਭਗਤ ਕਬੀਰ ਜੀ ਦੀ ਬਾਣੀ 'ਚੋਂ ਸ਼ਬਦ ਸੁਣਾ ਕੇ ਕੀਤੀ ਗਈ।
ਇਸ ਸਮਾਗਮ ਵਿਚ ਡਾਕਟਰ ਰਾਜਪਾਲ ਸਿੰਘ ਚੌਧਰੀ ਨੇ ਭਗਤ ਕਬੀਰ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ, ਅਤੇ ਪੰਜਾਬ ਕਲਾ ਮੰਚ ਦੇ ਪ੍ਰਧਾਨ ਕੁਲਿੰਦਰ ਸਿੰਘ ਬੰਬਰ ਨੇ ਦੱਸਿਆ ਕਿ ਇਹ ਸਮਾਗਮ ਪੰਜਾਬ ਕਲਾ ਮੰਚ ਨੇ ਸੰਗਤਾਂ ਦੇ ਸਹਿਯੋਗ ਨਾਲ 2023 ਵਿਚ ਮਨਾਉਣਾ ਸ਼ੁਰੂ ਕੀਤਾ ਸੀ।
ਇਸ ਸਮਾਗਮ ਵਿਚ ਭਾਈ ਗੁਰਮੁਖ ਸਿੰਘ, ਭਾਈ ਰਾਜਿੰਦਰ ਸਿੰਘ, ਭਾਈ ਰਿਵੰਦਰ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਅਵਤਾਰ ਸਿੰਘ, ਡਾਕਟਰ ਸੁਰਿੰਦਰਪਾਲ ਸਿੰਘ, ਡਾਕਟਰ ਸੁਦੇਸ਼ ਸ਼ਰਮਾ, ਡਾਕਟਰ ਸੋਹਣ ਸਿੰਘ, ਮਾਸਟਰ ਰਤਨ ਸਿੰਘ, ਮਾਸਟਰ ਰਿਜੰਦਰ ਪਾਲ ਸਿੰਘ, ਬਰਦਾਰ ਅਜੈਬ ਸਿੰਘ, ਤਰਲੋਚਨ ਸਿੰਘ, ਬਲਵੀਰ ਸਿੰਘ, ਮਾਸਟਰ ਅਵਤਾਰ ਸਿੰਘ, ਹਰਭਜਨ ਸਿੰਘ, ਠੇਕੇਦਾਰ ਹਰਬੰਸ ਸਿੰਘ, ਕਾਰ ਸੇਵਾ ਵਾਲੇ ਜਸਵੰਦਰ ਸਿੰਘ, ਜਲੰਧਰੀ ਜਸਬੀਰ ਸਿੰਘ, ਜੱਸੀ, ਗਿਆਨ ਸਿੰਘ, ਸੱਲੋ ਮਾਜਰਾ, ਮਨਮੋਹਨ ਸਿੰਘ, ਕਮਾਲਪੁਰ, ਬਲਜੀਤ ਸਿੰਘ, ਬਸੀ ਗੁਜਰਾ, ਸੇਵਾ ਸਿੰਘ, ਭੂਰੜੇ, ਰਘਵੀਰ ਸਿੰਘ, ਮੜੌਲੀ ਕਲਾਂ, ਮਨਮੋਹਨ ਸਿੰਘ, ਕਾਲਾ, ਮਿਸਤਰੀ ਗੁਰਮੇਲ ਸਿੰਘ, ਲਵਪ੍ਰੀਤ ਸਿੰਘ, ਸਾਬਕਾ ਸਰਪੰਚ ਸੋਮ ਸਿੰਘ, ਮੁੰਡੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।
ਅਖ਼ੀਰ ਵਿਚ ਮੰਚ ਦੇ ਪ੍ਰਧਾਨ ਕੁਲਿੰਦਰ ਸਿੰਘ ਬੰਬਰ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।
What's Your Reaction?






