Jalandhar News: ਅਮਨ ਨਗਰ ’ਚ ਗੋਲੀਬਾਰੀ, ਚੱਲੇ 10 ਰਾਊਂਡ, ਸਾਹਮਣੇ ਆਇਆ ਪਾਕਿਸਤਾਨੀ ਡੋਨ ਸ਼ਹਜ਼ਾਦ ਭੱਟੀ ਦਾ ਨਾਮ

ਜਲੰਧਰ ਦੇ ਅਮਨ ਨਗਰ 'ਚ ਰਾਤ ਵੇਲੇ ਦੋ ਬਦਮਾਸ਼ਾਂ ਵਲੋਂ ਇੱਕ ਘਰ ਬਾਹਰ ਤਾਬੜਤੋੜ 10 ਗੋਲੀਆਂ ਚਲਾਈਆਂ ਗਈਆਂ। ਸੀਸੀਟੀਵੀ ਫੁਟੇਜ ਆਇਆ ਸਾਹਮਣੇ, ਪਾਕਿਸਤਾਨੀ ਡੋਨ ਸ਼ਹਜ਼ਾਦ ਭੱਟੀ ਦੀ ਭੂਮਿਕਾ 'ਤੇ ਸਵਾਲ। ਪੁਲਿਸ ਨੇ ਜਾਂਚ ਸ਼ੁਰੂ ਕੀਤੀ।

Jun 24, 2025 - 13:17
Jun 24, 2025 - 13:49
 0
Jalandhar News: ਅਮਨ ਨਗਰ ’ਚ ਗੋਲੀਬਾਰੀ, ਚੱਲੇ 10 ਰਾਊਂਡ, ਸਾਹਮਣੇ ਆਇਆ ਪਾਕਿਸਤਾਨੀ ਡੋਨ ਸ਼ਹਜ਼ਾਦ ਭੱਟੀ ਦਾ ਨਾਮ
10 Round Fired in Jalandar Aman Nagar Police Checking House

ਅਮਨ ਨਗਰ ’ਚ ਗੋਲੀਬਾਰੀ, 10 ਰਾਊਂਡ ਚਲਾਏ, ਪਾਕਿਸਤਾਨੀ ਡੋਨ ਸ਼ਹਜ਼ਾਦ ਭੱਟੀ ਦਾ ਨਾਂ ਆਇਆ ਸਾਹਮਣੇ

ਜਲੰਧਰ: ਅੱਜ ਦੇਰ ਰਾਤ ਜਲੰਧਰ ਦੇ ਅਮਨ ਨਗਰ ਇਲਾਕੇ ’ਚ ਦੋ ਬਾਈਕ ਸਵਾਰ ਬਦਮਾਸ਼ਾਂ ਵਲੋਂ ਇੱਕ ਘਰ ਦੇ ਬਾਹਰ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਇਹ ਵਾਕਿਆ ਕਰੀਬ ਰਾਤ ਦੇ 11-12 ਵਜੇ ਦੇ ਨੇੜੇ ਵਾਪਰਿਆ। ਦੋਹਾਂ ਨੇ ਮਿਲ ਕੇ ਲਗਭਗ 10 ਰਾਊਂਡ ਚਲਾਏ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਸ ਗੋਲੀਬਾਰੀ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਆਈ ਹੈ, ਜਿਸਨੂੰ ਪਾਕਿਸਤਾਨੀ ਡੋਨ ਸ਼ਹਜ਼ਾਦ ਭੱਟੀ ਨੇ ਆਪਣੇ Account ’ਤੇ ਪਾਇਆ ਹੈ। ਇਸ ਕਾਰਨ ਪੁਲਿਸ ਨੇ ਉਸ ਦੀ ਭੂਮਿਕਾ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਕਾਨ ਮਾਲਕ ਨੇ ਦੱਸਿਆ ਕੀ ਹੋਇਆ

ਘਰ ਦੀ ਮਾਲਕਾ ਚਰਨਜੀਤ ਕੌਰ ਨੇ ਦੱਸਿਆ ਕਿ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੂੰ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ। ਉੱਥੇ ਕਿਸੇ ਨੇ ਬਦਤਮੀਜ਼ੀ ਨਾਲ ਗੱਲ ਕੀਤੀ ਤੇ ਕਿਹਾ, "ਪੰਜ ਮਿੰਟਾਂ ਬਾਅਦ ਦੇਖੀ ਕਿਵੇਂ ਤੁਹਾਡਾ ਹਾਲ ਹੁੰਦਾ।" ਫੋਨ ਬੰਦ ਹੋਇਆ ਤੇ ਕੁਝ ਮਿੰਟਾਂ ਵਿੱਚ ਹੀ ਬਾਹਰ ਗੋਲੀਆਂ ਦੀ ਤੜਤੜਾਹਟ ਸ਼ੁਰੂ ਹੋ ਗਈ।

ਉਹ ਕਹਿੰਦੀ, "ਮੇਰੀ ਸੱਸ ਰੋਟੀ ਖਾ ਰਹੀ ਸੀ, ਮੈਂ ਪੈਨ ਲੈ ਕੇ ਨੰਬਰ ਲਿਖਣੀ ਹੀ ਲੱਗੀ ਸੀ ਕਿ ਬਾਹਰੋਂ ਆਵਾਜ਼ਾਂ ਆਈਆਂ। ਦੱਸੀਆਂ ਜਾ ਰਿਹਾ ਕਿ ਲਗਭਗ 12-13 ਗੋਲੀਆਂ ਚਲੀਆਂ।"

CCTV ਫੁਟੇਜ’ਚ ਦੋ ਬਦਮਾਸ਼ ਕੈਦ

ਫੁਟੇਜ ’ਚ ਦਿਖਾਇਆ ਗਿਆ ਕਿ ਦੋ ਬਦਮਾਸ਼ ਇੱਕ ਬਾਈਕ ’ਤੇ ਆਏ। ਇੱਕ ਬੰਦਾ ਦੋਹਾਂ ਹੱਥਾਂ ’ਚ ਪਿਸਟਲ ਫੜ ਕੇ ਗੋਲੀਆਂ ਚਲਾ ਰਿਹਾ ਸੀ, ਜਦਕਿ ਦੂਜਾ ਵੀਡੀਓ ਬਣਾਉਂਦਾ ਦਿਖਿਆ। ਇਹ ਵੀਡੀਓ ਹੀ ਸ਼ਹਜ਼ਾਦ ਭੱਟੀ ਵਲੋਂ ਅਪਲੋਡ ਕੀਤੀ ਗਈ ਹੈ।

ਘਰ ਦੇ ਸ਼ੀਸ਼ੇ ਟੁੱਟੇ, ਇਲਾਕੇ ’ਚ ਡਰ ਦਾ ਮਾਹੌਲ

ਗੋਲੀਬਾਰੀ ਦੌਰਾਨ ਘਰ ਦੇ ਸ਼ੀਸ਼ੇ ਤੇ ਖਿੜਕੀਆਂ ਟੁੱਟ ਗਈਆਂ। ਪਰ ਕਿਸੇ ਨੂੰ ਗੰਭੀਰ ਸਰੀਰਕ ਨੁਕਸਾਨ ਨਹੀਂ ਹੋਇਆ। ਪੂਰੇ ਇਲਾਕੇ 'ਚ ਸਨਸਨੀ ਛਾ ਗਈ। ਲੋਕ ਕਹਿੰਦੇ ਨੇ ਕਿ ਇਹ ਘਟਨਾ ਇਲਾਕੇ ਲਈ ਬਹੁਤ ਹੀ ਚੌਕਾ ਦੇਣ ਵਾਲੀ ਸੀ।

ਪੁਲਿਸ ਵਲੋਂ ਜਾਂਚ ਸ਼ੁਰੂ

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। CCTV ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਲੇ ਇਹ ਪੱਕਾ ਨਹੀਂ ਹੋਇਆ ਕਿ ਹਮਲਾ ਕਿਸ ਰੰਜਿਸ਼ ਦੇ ਚਲਦੇ ਹੋਇਆ ਜਾਂ ਕਿਸੇ ਹੋਰ ਕਾਰਨ ਕਰਕੇ।

ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਤੇ ਸਖ਼ਤ ਕਾਰਵਾਈ ਹੋਏਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0