ਮੋਗਾ 'ਚ ਕਾਂਸਟੇਬਲ ਵਲੋਂ ਨੌਕਰੀ ਦਾ ਝਾਂਸਾ ਦੇ ਕੇ 5 ਲੱਖ ਦੀ ਠੱਗੀ, ਫੌਜ ਤੋਂ ਰਿਟਾਇਰਡ ਦੋ ਭਰਾਵਾਂ ਨਾਲ ਹੋਇਆ ਧੋਖਾ
ਮੋਗਾ ਦੇ ਪਿੰਡ ਦੀਨਾ ਸਾਹਿਬ 'ਚ ਫੌਜ ਤੋਂ ਰਿਟਾਇਰਡ ਦੋ ਦੋਸਤਾਂ ਨਾਲ ਨੌਕਰੀ ਲਵਾਉਣ ਦੇ ਨਾਂ 'ਤੇ ਕਾਂਸਟੇਬਲ ਨੇ 5 ਲੱਖ ਦੀ ਠੱਗੀ ਮਾਰੀ। ਆਰੋਪੀ ਪੁਲਿਸ ਮੁਲਾਜ਼ਮ ਖ਼ਿਲਾਫ ਮਾਮਲਾ ਦਰਜ, ਗ੍ਰਿਫਤਾਰੀ ਲਈ ਟੀਮਾਂ ਤਾਇਨਾਤ

ਮੋਗਾ 'ਚ ਫੌਜ ਤੋਂ ਰਿਟਾਇਰਡ ਦੋ ਦੋਸਤਾਂ ਨਾਲ ਠੱਗੀ: ਪੁਲਿਸ ਚ ਨੌਕਰੀ ਲਵਾਉਣ ਦੇ ਨਾਂ 'ਤੇ 5 ਲੱਖ ਲੈ ਗਿਆ ਚਚੇਰਾ ਭਰਾ, ਖੁਦ ਨਿਕਲਿਆ ਸਿਪਾਹੀ
ਕਾਂਸਟੇਬਲ ਕੁਲਵਿੰਦਰ ਸਿੰਘ ਖ਼ਿਲਾਫ ਮਾਮਲਾ ਦਰਜ, ਪੀੜਤਾਂ ਨੇ SSP ਕੋਲ ਪਹੁੰਚ ਕੇ ਲਾਈ ਅਰਜੀ
ਮੋਗਾ: ਪਿੰਡ ਦੀਨਾ ਸਾਹਿਬ ਤੋਂ ਇੱਕ ਚੌਕਾਂ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਫੌਜ ਤੋਂ ਰਿਟਾਇਰਡ ਦੋ ਦੋਸਤਾਂ ਨੂੰ ਪੁਲਿਸ ਵਿੱਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰੀ ਗਈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਠੱਗੀ ਕਿਸੇ ਬਾਹਰੀ ਨਹੀਂ, ਬਲਕਿ ਉਹਨਾਂ ਦੇ ਆਪਣੇ ਚਚੇਰੇ ਭਰਾ ਤੇ ਪੰਜਾਬ ਪੁਲਿਸ ਦੇ ਸੇਵਾ ਵਿੱਚ ਲੱਗੇ ਇੱਕ ਕਾਂਸਟੇਬਲ ਵਲੋਂ ਕੀਤੀ ਗਈ।
ਨੌਕਰੀ ਦਾ ਵਾਅਦਾ, ਪਰ ਪੈਸੇ ਖਾ ਗਿਆ
ਜਿਸ ਉੱਤੇ ਇਹ ਇਲਜ਼ਾਮ ਲੱਗੇ ਨੇ, ਉਸਦਾ ਨਾਂ ਕੁਲਵਿੰਦਰ ਸਿੰਘ ਦੱਸਿਆ ਗਿਆ ਹੈ ਜੋ ਪਿੰਡ ਦੀਨਾ ਸਾਹਿਬ ਦਾ ਹੀ ਰਹਿਣ ਵਾਲਾ ਹੈ।
ਪੀੜਤਾਂ ਗੁਰਲਾਲ ਸਿੰਘ ਤੇ ਸਚਨੰਦ ਸਿੰਘ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਹਨਾਂ ਨੇ ਪੁਲਿਸ ਚ ਨੌਕਰੀ ਲਗਵਾਉਣ ਲਈ ਕੁਲਵਿੰਦਰ ਨੂੰ 5 ਲੱਖ ਰੁਪਏ ਦਿੱਤੇ ਸਨ।
ਪਰ ਨਾ ਤਾਂ ਨੌਕਰੀ ਲਗਾਈ ਗਈ, ਨਾ ਹੀ ਪੈਸੇ ਵਾਪਸ ਮਿਲੇ। ਜਦ ਪੈਸੇ ਵਾਪਸੀ ਦੀ ਗੱਲ ਕੀਤੀ ਗਈ, ਤਾਂ ਉਨ੍ਹਾਂ ਨੂੰ ਠੁਕਰਾ ਦਿੱਤਾ ਗਿਆ।
ਐਸਐਸਪੀ ਕੋਲ ਪਹੁੰਚੀ ਅਰਜੀ, ਕਾਰਵਾਈ ਸ਼ੁਰੂ
ਗੁਰਲਾਲ ਸਿੰਘ ਨੇ ਸਿੱਧਾ SSP ਮੋਗਾ ਕੋਲ ਅਰਜੀ ਦੇ ਕੇ ਨਿਆਂ ਦੀ ਮੰਗ ਕੀਤੀ। ਜਾਂਚ ਦੀ ਜ਼ਿੰਮੇਵਾਰੀ SP(D) ਨੇ ਲੈਤੀ।
ਜਾਂਚ ਤੋਂ ਬਾਅਦ ਕਾਂਸਟੇਬਲ ਕੁਲਵਿੰਦਰ ਸਿੰਘ ਖ਼ਿਲਾਫ FIR ਨੰਬਰ 109 ਦਰਜ ਕੀਤੀ ਗਈ, ਜਿਸ 'ਚ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ।
ਇਹ ਮਾਮਲਾ PS ਨਿਹਾਲ ਸਿੰਘ ਵਾਲਾ 'ਚ ਦਰਜ ਹੋਇਆ।
ਆਰੋਪੀ ਫਿਲਹਾਲ ਫਰਾਰ, ਗ੍ਰਿਫਤਾਰੀ ਲਈ ਟੀਮਾਂ ਲਗੀਆਂ
ਕਾਂਸਟੇਬਲ ਕੁਲਵਿੰਦਰ ਸਿੰਘ ਹਾਲੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ "ਉਹਨੂੰ ਫੜਨ ਲਈ ਟੀਮਾਂ ਤਿਆਰ ਕਰ ਦਿੱਤੀਆਂ ਗਈਆਂ ਹਨ ਤੇ ਸੋਰਸਾਂ ਰਾਹੀਂ ਲੋਕੇਸ਼ਨ ਲੱਗਾਈ ਜਾ ਰਹੀ ਹੈ।"
ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦੀ ਗ੍ਰਿਫਤਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
What's Your Reaction?






