ਨਵਾਂਸ਼ਹਿਰ ‘ਚ ਵੱਡੀ ਨਸ਼ਾ ਵਿਰੋਧੀ ਕਾਰਵਾਈ: ਔਰਤ ਸਮੇਤ 2 ਜਣੇ 75 ਕਿਲੋ ਭੁੱਕੀ ਸਮੇਤ ਕਾਬੂ, ਦੇਖੋ ਕਿਵੇਂ ਫਸੇ!

ਨਵਾਂਸ਼ਹਿਰ ‘ਚ ਪੁਲਿਸ ਵੱਲੋਂ ਵੱਡੀ ਨਸ਼ਾ ਵਿਰੋਧੀ ਕਾਰਵਾਈ, ਲੁਧਿਆਣੇ ਦੀ ਔਰਤ ਤੇ ਨੌਜਵਾਨ 75 ਕਿਲੋ ਭੁੱਕੀ ਸਮੇਤ ਕਾਬੂ। ਪੜ੍ਹੋ ਪੂਰੀ ਖਬਰ ।

Jun 16, 2025 - 19:56
Jun 16, 2025 - 20:13
 0  3
ਨਵਾਂਸ਼ਹਿਰ ‘ਚ ਵੱਡੀ ਨਸ਼ਾ ਵਿਰੋਧੀ ਕਾਰਵਾਈ: ਔਰਤ ਸਮੇਤ 2 ਜਣੇ 75 ਕਿਲੋ ਭੁੱਕੀ ਸਮੇਤ ਕਾਬੂ, ਦੇਖੋ ਕਿਵੇਂ ਫਸੇ!
nawanshahr-drug-raid-woman-man-caught

ਨਵਾਂਸ਼ਹਿਰ — CIA ਸਟਾਫ ਨਵਾਂਸ਼ਹਿਰ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਔਰਤ ਤੇ ਇਕ ਮਰਦ ਨੂੰ 75 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ASI ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਉਹਨਾਂ ਦੇਣਿਆ ਸੀ.ਆਈ.ਏ ਸਟਾਫ ਮਹਾਲੋਂ ਤੋਂ ਪਿੰਡ ਜੱਬੋਵਾਲ ਪੱਲੀ ਉਚੀ ਵੱਲ ਜਾ ਰਹੀ ਸੀ।

ਜਦ ਪੁਲਿਸ ਪਿੰਡ ਜੱਬੋਵਾਲ ਦੇ ਨੇੜੇ ਸਰਕਾਰੀ ਪਾਣੀ ਦੀ ਟੈਂਕੀ ਕੋਲ ਪਹੁੰਚੀ, ਤਾਂ ਉਥੇ ਚੌਰਾਹੇ ਤੋਂ ਇੱਕ ਆਟੋ ਰਿਕਸ਼ਾ ਆਉਂਦਾ ਦਿੱਸਿਆ। ਆਟੋ ਚਲਾਉਣ ਵਾਲਾ ਬੰਦਾ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਤੇ ਆਟੋ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਆਟੋ ਅਚਾਨਕ ਬੰਦ ਹੋ ਗਿਆ।

ਪੁਲਿਸ ਨੇ ਫੁਰੀਤੀ ਦਿਖਾਉਂਦੇ ਹੋਏ ਆਟੋ ਚਾਲਕ ਤੇ ਪਿੱਛੇ ਬੈਠੀ ਔਰਤ ਨੂੰ ਫੜ ਲਿਆ। ਜਦ ਆਟੋ ਦੀ ਜਾਂਚ ਹੋਈ ਤਾਂ ਉਸ ਵਿੱਚੋਂ 3 ਵੱਡੇ ਥੈਲੇ ਮਿਲੇ। ਹਰ ਥੈਲੇ ਵਿੱਚੋਂ 25-25 ਕਿਲੋ ਭੁੱਕੀ ਨਿਕਲੀ।

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਸੰਦੀਪ ਪੁੱਤਰ ਸਵਰਗੀ ਦੀਪਕ ਅਤੇ ਬਿਮਲਾ ਪਤਨੀ ਸਵਰਗੀ ਦੀਪਕ ਵਾਸੀ ਲੁਧਿਆਣਾ ਵਜੋਂ ਹੋਈ ਹੈ।

ਪੁਲਿਸ ਵਲੋਂ ਦੋਵਾਂ ਖ਼ਿਲਾਫ਼ ਸਦਰ ਥਾਣਾ ਨਵਾਂਸ਼ਹਿਰ ‘ਚ ਐਨ.ਡੀ.ਪੀ.ਐਸ. ਐਕਟ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੀ ਜਾਂਚ ਜਾਰੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0