ਸੀਵਰਾਂ ਦੀ ਹੱਥਾਂ ਨਾਲ ਸਫਾਈ ਨੂੰ ਰੋਕਦਿਆਂ ਪੰਜਾਬ ਬਣਿਆ ਪਹਿਲਾ ਸੂਬਾ ਕੀਤੀਆਂ ਆਧੁਨਿਕ ਸੀਵਰ ਸਫਾਈ ਮਸ਼ੀਨਾਂ ਲਾਂਚ

ਡਾ. ਰਵਜੋਤ ਸਿੰਘ ਨੇ 150 ਨਗਰਪਾਲਕਾਵਾਂ ਲਈ 39.56 ਕਰੋੜ ਰੁਪਏ ਦੀ ਲਾਗਤ ਨਾਲ ਸਫਾਈ ਮਸ਼ੀਨਾਂ ਦਾ ਉਦਘਾਟਨ ਕੀਤਾ। ਇਹ ਮਸ਼ੀਨਾਂ ਸ਼ਿਹਰੀ ਖੇਤਰਾਂ ਵਿੱਚ ਹੱਥੀਂ ਸਫਾਈ ਤੋਂ ਮਸ਼ੀਨੀ ਸਫਾਈ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਦੀ ਸੁਰੱਿਖਆ ਲਈ ਮਜ਼ਬੂਤ ਢਾਂਚਾ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਆਧੁਨਿਕ ਸੁਰੱਿਖਆ ਉਪਕਰਣਾਂ ਦੀ ਲਾਜ਼ਮੀ ਵਿਵਸਥਾ, ਸਿਹਤ ਬੀਮਾ ਕਵਰੇਜ, ਨਿਯਮਤ ਡਾਕਟਰੀ ਜਾਂਚ ਅਤੇ ਕਰੀਅਰ ਵਿੱਚ ਪ੍ਰਗਤੀ ਸ਼ਾਮਲ ਹੈ।

Jun 14, 2025 - 14:49
Jun 14, 2025 - 14:57
 0  0
ਸੀਵਰਾਂ ਦੀ ਹੱਥਾਂ ਨਾਲ ਸਫਾਈ ਨੂੰ ਰੋਕਦਿਆਂ ਪੰਜਾਬ  ਬਣਿਆ ਪਹਿਲਾ ਸੂਬਾ ਕੀਤੀਆਂ ਆਧੁਨਿਕ ਸੀਵਰ ਸਫਾਈ ਮਸ਼ੀਨਾਂ ਲਾਂਚ
punjab-launches-modern-sewer-cleaning-machines

ਪੰਜਾਬ ਸਰਕਾਰ ਵੱਲੋਂ ਸ਼ਹਿਰੀ ਇਲਾਕਿਆਂ ਦੀ ਸਫਾਈ ਨੂੰ ਹੋਰ ਅਧੁਨਿਕ ਅਤੇ ਸੁਰੱਖਿਅਤ ਬਣਾਉਣ ਵਾਸਤੇ ਵੱਡਾ ਕਦਮ ਚੁੱਕਿਆ ਗਿਆ ਹੈ। ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ 150 ਨਗਰ ਪਾਲਿਕਾਵਾਂ ਲਈ 730 ਨਵੀਆਂ ਸਫਾਈ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਹ ਮਸ਼ੀਨਾਂ ਲਗਭਗ 39.56 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਇਨ੍ਹਾਂ ਵਿੱਚ ਮੈਨਹੋਲਾਂ ਦੀ ਸਫਾਈ ਲਈ ਡੀਸਿਲਡਿੰਗ ਮਸ਼ੀਨਾਂ, ਜੈਟਿੰਗ ਮਸ਼ੀਨਾਂ, ਪੰਪਿੰਗ ਸੈੱਟ, ਅਤੇ ਸੀਵਰ ਨਿਰੀਖਣ ਵਾਲੀਆਂ ਮਸ਼ੀਨਾਂ ਸ਼ਾਮਲ ਹਨ। ਇਹ ਸਾਰੀਆਂ ਮਸ਼ੀਨਾਂ ਤੰਗ ਗਲੀਆਂ ਅਤੇ ਭੀੜ-ਭਾਡ ਵਾਲੇ ਇਲਾਕਿਆਂ ਵਿੱਚ ਵੀ ਅਸਾਨੀ ਨਾਲ ਕੰਮ ਕਰ ਸਕਦੀਆਂ ਹਨ।

ਡਾ. ਸਿੰਘ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨਾਲ ਸਫਾਈ ਕਰਮਚਾਰੀਆਂ ਦੀ ਜ਼ਿੰਦਗੀ ਵਿਚ ਸੁਧਾਰ ਆਏਗਾ ਤੇ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣੇਗੀ। ਹੁਣ ਸਫਾਈ ਦਾ ਕੰਮ ਮਨੁੱਖੀ ਹੱਥਾਂ ਨਾਲ ਨਹੀਂ ਕਰਨਾ ਪਵੇਗਾ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਫਾਈ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਲਈ ਵੀ ਵਿਸ਼ੇਸ਼ ਤਿਆਰੀ ਕੀਤੀ ਹੈ। ਨਿਯਮਤ ਡਾਕਟਰੀ ਜਾਂਚ, ਸਿਹਤ ਬੀਮਾ, ਆਧੁਨਿਕ ਸੁਰੱਖਿਆ ਸਾਜੋ-ਸਾਮਾਨ, ਅਤੇ ਮਸ਼ੀਨਾਂ ਚਲਾਉਣ ਦੀ ਤਾਲੀਮ ਵੀ ਦਿੱਤੀ ਜਾਵੇਗੀ।

ਇਹ ਤਕਨੀਕੀ ਬਦਲਾਅ ਸਿਰਫ਼ ਸ਼ਹਿਰੀ ਸੁਚੱਜੇ ਪ੍ਰਬੰਧਾਂ ਵੱਲ ਕਦਮ ਨਹੀਂ, ਸਗੋਂ ਸਫਾਈ ਕਰਮਚਾਰੀਆਂ ਦੇ ਸਨਮਾਨ ਅਤੇ ਜਾਨ ਦੀ ਸੁਰੱਖਿਆ ਵੱਲ ਵੀ ਇੱਕ ਵੱਡਾ ਉਪਰਾਲਾ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0