ਕੰਚਨ ਉਰਫ਼ ਕਮਲ ਕੌਰ ਭਾਬੀ ਕਤਲ ਮਾਮਲਾ: ਗਲਾ ਘੁੱਟ ਕੇ ਮਾਰੇ ਜਾਣ ਦੀ ਪੁਸ਼ਟੀ, ਮੁੱਖ ਮੁਲਜ਼ਮ ਭੱਜਾ UAE

ਲੁਧਿਆਣਾ ਦੀ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਖੁਲਾਸਾ, ਪੋਸਟਮਾਰਟਮ ਰਿਪੋਰਟ 'ਚ ਗਲਾ ਘੁੱਟ ਕੇ ਮਾਰੇ ਜਾਣ ਦੀ ਪੁਸ਼ਟੀ। ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ UAE ਭੱਜਣ ਦੀ ਜਾਣਕਾਰੀ

Jun 18, 2025 - 10:52
Jun 18, 2025 - 11:07
 0
ਕੰਚਨ ਉਰਫ਼ ਕਮਲ ਕੌਰ ਭਾਬੀ ਕਤਲ ਮਾਮਲਾ: ਗਲਾ ਘੁੱਟ ਕੇ ਮਾਰੇ ਜਾਣ ਦੀ ਪੁਸ਼ਟੀ, ਮੁੱਖ ਮੁਲਜ਼ਮ ਭੱਜਾ UAE
Left: Ludhiana influencer Kanchan Kumari alias Kamal Kaur Bhabi Right: Main accused Amritpal Singh Mehron,suspected in Kamal Kaur Bhabi's murder case.

ਲੁਧਿਆਣਾ ਦੀ Social ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ, ਜਿਸਨੂੰ ਕਮਲ ਕੌਰ ਭਾਬੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ।

ਇਸ ਰਿਪੋਰਟ ਵਿੱਚ ਪੁਸ਼ਟੀ ਹੋਈ ਹੈ ਕਿ ਉਸ ਦੀ ਮੌਤ ਗਲਾ ਘੁੱਟਣ ਕਰਕੇ ਹੋਈ ਸੀ।

ਹਾਲਾਂਕਿ ਮੀਡੀਆ 'ਚ ਇਹ ਚਰਚਾ ਚੱਲ ਰਹੀ ਸੀ ਕਿ ਕਮਲ ਕੌਰ ਨਾਲ Rape ਹੋਇਆ ਹੋ ਸਕਦਾ ਹੈ, ਪਰ ਪੋਸਟਮਾਰਟਮ ਰਿਪੋਰਟ ਵਿੱਚ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ।

ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਖਿਲਾਫ਼ ਅਰੈਸਟ ਵਾਰੰਟ ਜਾਰੀ

ਕਤਲ ਦੇ ਮੁੱਖ ਇਲਜ਼ਾਮੀ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਖਿਲਾਫ਼ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਹੈ। ਉਸ ਨੂੰ UAE ਤੋਂ ਵਾਪਸ ਲਿਆਉਣ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣ ਯੋਗ ਹੈ ਕਿ ਉਹ ਕਤਲ ਵਾਲੇ ਦਿਨ ਹੀ ਭੱਜ ਕੇ ਯੂਏਈ ਚਲੇ ਗਿਆ ਸੀ।

ਦੋ ਸਾਥੀ ਗ੍ਰਿਫ਼ਤਾਰ, ਮੁੱਖ ਮੁਲਜ਼ਮ ਦੀ ਭਜਾਅ ਵਿੱਚ ਸਹਾਇਤਾ ਕਰਨ ਵਾਲੇ ਲੋਕਾਂ ਦੀ ਪਛਾਣ

ਪੁਲਿਸ ਨੇ ਅੰਮ੍ਰਿਤਪਾਲ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ:

  • ਵਾਰਦਾਤ ਵਾਲੇ ਦਿਨ ਅੰਮ੍ਰਿਤਪਾਲ ਨੂੰ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਾਉਣ ਵਿੱਚ ਦੋ ਲੋਕਾਂ ਨੇ ਮਦਦ ਕੀਤੀ।
  • ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ।
  • ਦੂਜੇ ਵਿਅਕਤੀ ਦੀ ਪਛਾਣ ਹਜੇ ਤੱਕ ਨਹੀਂ ਹੋ ਸਕੀ।

ਪੁਲਿਸ ਨੇ ਰਣਜੀਤ ਸਿੰਘ ਖ਼ਿਲਾਫ਼ ਲੁਕਆਉਟ ਸਰਕੁਲਰ ਜਾਰੀ ਕਰ ਦਿੱਤਾ ਹੈ ਅਤੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਕੈਨੇਡਾ ਦੀ Influencer ਸੁਰਲੀਨ ਦੇ ਵੱਡੇ ਖੁਲਾਸੇ

ਇਨਫਲੂਐਂਸਰ ਸੁਰਲੀਨ ਕੌਰ ਨੇ ਇੱਕ ਟੀਵੀ ਇੰਟਰਵਿਊ 'ਚ ਕਿਹਾ ਕਿ ਕਮਲ ਕੌਰ ਭਾਬੀ:

  • ਤਿੰਨ ਸਾਲ ਪਹਿਲਾਂ ਵਿਦੇਸ਼ ਜਾਣਾ ਚਾਹੁੰਦੀ ਸੀ।
  • ਭਾਰਤ ਵਿੱਚ TikTok ਬੈਨ ਹੋਣ ਕਰਕੇ, ਉਹ ਚਾਹੁੰਦੀ ਸੀ ਕਿ ਵਿਦੇਸ਼ 'ਚ ਰਹਿ ਕੇ ਵੀਡੀਓਜ਼ ਅਪਲੋਡ ਕਰੇ।
  • ਉਸ ਨੇ ਕਈ ਵਾਰੀ ਮਿਲ ਰਹੀਆਂ ਧਮਕੀਆਂ ਬਾਰੇ ਵੀ ਗੱਲ ਕੀਤੀ ਸੀ।

ਸੁਰਲੀਨ ਨੇ ਇਹ ਵੀ ਦੱਸਿਆ ਕਿ ਕਮਲ ਕੌਰ ਦਾ ਇੱਕ ਬੁਆਏਫ੍ਰੈਂਡ ਸੀ। ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਇੱਕ ਮੁੰਡੇ ਦੀ ਆਵਾਜ਼ ਆ ਰਹੀ ਸੀ।

ਉਸ ਨੇ ਦੱਸਿਆ ਕਿ:

  • ਉਹ ਵੀਡੀਓ ਵਿੱਚ ਚੱਲ ਰਿਹਾ ਗੀਤ ਸਿਰਫ਼ ਦੋ ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ।
  • ਇਸ ਦਾ ਮਤਲਬ ਹੈ ਕਿ ਕਮਲ ਕੌਰ ਉਸੇ ਸਮੇਂ ਆਪਣੇ ਬੁਆਏਫ੍ਰੈਂਡ ਨਾਲ ਮਿਲ ਰਹੀ ਸੀ।

ਸਭੰਧਤ ਜਾਂਚ ਜਾਰੀ

ਪੁਲਿਸ ਵੱਲੋਂ ਕਤਲ ਮਾਮਲੇ ਦੀ ਜਾਂਚ ਜਾਰੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇਗੀ ਅਤੇ ਕਮਲ ਕੌਰ ਨੂੰ ਇਨਸਾਫ਼ ਮਿਲੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0