ਭੋਗਪੁਰ ’ਚ ਮੱਕੀ ਦੇ ਖੇਤ ’ਚੋਂ ਮਿਲਿਆ ਮਿਜ਼ਾਇਲ ਦਾ ਟੁਕੜਾ! ਪਿੰਡ ’ਚ ਦਹਿਸ਼ਤ, ਫੌਜ ਤੇ ਏਅਰਫੋਰਸ ਦੀ ਟੀਮ ਮੌਕੇ ’ਤੇ

ਜਲੰਧਰ ਦੇ ਨੇੜੇ ਭੋਗਪੁਰ ਪਿੰਡ ਵਿਚ ਮੱਕੀ ਦੇ ਖੇਤ ’ਚੋਂ ਮਿਲਿਆ ਮਿਜ਼ਾਇਲ ਦਾ ਹਿੱਸਾ, ਫੌਜ ਤੇ ਏਅਰਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਜ਼ਮੀਨ ’ਚ ਪਿਆ ਇਹ ਟੁਕੜਾ ਲੋਕਾਂ ਵਿਚ ਦਹਿਸ਼ਤ ਫੈਲਾ ਗਿਆ। ਜਾਣੋ ਪੂਰੀ ਘਟਨਾ।

Jun 17, 2025 - 12:47
Jun 17, 2025 - 12:54
 0
ਭੋਗਪੁਰ ’ਚ ਮੱਕੀ ਦੇ ਖੇਤ ’ਚੋਂ ਮਿਲਿਆ ਮਿਜ਼ਾਇਲ ਦਾ ਟੁਕੜਾ! ਪਿੰਡ ’ਚ ਦਹਿਸ਼ਤ, ਫੌਜ ਤੇ ਏਅਰਫੋਰਸ ਦੀ ਟੀਮ ਮੌਕੇ ’ਤੇ
missile-part-found-in-bhogpur

ਭੋਗਪੁਰ:
ਭੋਗਪੁਰ ਥਾਣੇ ਦੇ ਅਧੀਨ ਆਉਂਦੇ ਪਿੰਡ ਜਮਾਲਪੁਰ ਵਿੱਚ ਰਵਿਵਾਰ ਸਵੇਰੇ ਇਕ ਚੌਕਾਉਣ ਵਾਲੀ ਘਟਨਾ ਵਾਪਰੀ। ਪਿੰਡ ਦੇ ਇਕ ਖੇਤ ਵਿੱਚੋਂ ਮਿਜ਼ਾਇਲ ਦਾ ਟੁਕੜਾ ਮਿਲਣ ਨਾਲ ਇਲਾਕੇ 'ਚ ਖਲਬਲੀ ਮਚ ਗਈ।

ਖੇਤ ਮਾਲਕ ਅਮਰਜੀਤ ਸਿੰਘ ਪੁੱਤਰ ਤੇਜਾ ਸਿੰਘ, ਜੋ ਕਿ ਪਿੰਡ ਰੇਰੂ (ਜ਼ਿਲ੍ਹਾ ਜਲੰਧਰ) ਦਾ ਰਹਿਣ ਵਾਲਾ ਹੈ, ਜਮਾਲਪੁਰ ਵਿਖੇ ਆਪਣੇ ਮੱਕੀ ਵਾਲੇ ਖੇਤ ਵਿੱਚ ਗਿਆ ਹੋਇਆ ਸੀ। ਉੱਥੇ ਉਸ ਦੀ ਨਜ਼ਰ ਖੇਤ ਵਿੱਚ ਪਏ ਇਕ ਵੱਡੇ ਅਤੇ ਲੋਹੇ ਦੇ ਟੁਕੜੇ ਉੱਤੇ ਪਈ। ਧਿਆਨ ਨਾਲ ਵੇਖਣ 'ਤੇ ਪਤਾ ਲੱਗਿਆ ਕਿ ਇਹ ਮਿਜ਼ਾਇਲ ਦਾ ਹਿੱਸਾ ਸੀ।

ਅਮਰਜੀਤ ਸਿੰਘ ਨੇ ਤੁਰੰਤ ਹੀ ਭੋਗਪੁਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਥਾਣਾ ਮੁਖੀ ਇੰਸਪੈਕਟਰ ਰਵਿੰਦਰਪਾਲ ਸਿੰਘ ਵੱਲੋਂ ਜਲੰਧਰ ਦੀ ਫੌਜ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਕੁਝ ਘੰਟਿਆਂ ਵਿੱਚ ਜਲੰਧਰ ਤੋਂ ਭਾਰਤੀ ਫੌਜ ਦੀ ਟੀਮ ਅਤੇ ਆਦਮਪੁਰ ਤੋਂ ਏਅਰ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ।

ਟੀਮ ਨੇ ਜਾਂਚ ਕੀਤੀ ਤੇ ਪੁਸ਼ਟੀ ਕੀਤੀ ਕਿ ਇਸ ਟੁਕੜੇ 'ਚ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਹੈ। ਫੌਜ ਵੱਲੋਂ ਮਿਜ਼ਾਇਲ ਦਾ ਹਿੱਸਾ ਕਬਜ਼ੇ 'ਚ ਲੈ ਕੇ ਆਪਣੀ ਟੀਮ ਨਾਲ ਜਲੰਧਰ ਵਾਪਸ ਚਲੀ ਗਈ।

ਇਸ ਸਬੰਧੀ ਥਾਣਾ ਮੁਖੀ ਇੰਸ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਵੱਲ ਦਾਗੀਆਂ ਗਈਆਂ ਕੁਝ ਮਿਜ਼ਾਇਲਾਂ ਨੂੰ ਭਾਰਤੀ ਫੌਜ ਨੇ ਹਵਾ ਵਿੱਚ ਹੀ ਨਸ਼ਟ ਕਰ ਦਿਤਾ ਸੀ। ਸੰਭਾਵਨਾ ਹੈ ਕਿ ਇਹ ਟੁਕੜਾ ਉਹੀ ਮਿਜ਼ਾਇਲ ਹੋ ਸਕਦੀ ਹੈ ਜੋ ਤਦ ਨਸ਼ਟ ਹੋਈ ਸੀ।

ਪਿੰਡ ਵਾਸੀਆਂ 'ਚ ਇਸ ਘਟਨਾ ਨੂੰ ਲੈ ਕੇ ਡਰ ਦਾ ਮਾਹੌਲ ਬਣ ਗਿਆ, ਪਰ ਫੌਜ ਵੱਲੋਂ ਮਿਲੀ ਪੁਸ਼ਟੀ ਦੇ ਬਾਅਦ ਲੋਕਾਂ ਨੇ ਚੈਨ ਦੀ ਸਾਹ ਲਿਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0