ਲੁਧਿਆਣਾ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਜ਼ੋਰਦਾਰ ਵਿਰੋਧ, ਲੋਕਾਂ ਨੇ ਲਾਏ “ਪਾਣੀ ਚੋਰ ਮੁਰਦਾਬਾਦ” ਦੇ ਨਾਅਰੇ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਲੁਧਿਆਣਾ ਵਿੱਚ ਕਾਲੇ ਝੰਡੇ ਦਿਖਾਏ ਗਏ। ਪ੍ਰਦਰਸ਼ਨਕਾਰੀਆਂ ਨੇ ਹਰਿਆਣਾ 'ਤੇ ਪੰਜਾਬ ਦੇ ਪਾਣੀ ਨੂੰ ਲੁੱਟਣ ਦਾ ਦੋਸ਼ ਲਗਾਇਆ। ਪੰਜਾਬ ਦੇ ਲੋਕਾਂ ਵਿੱਚ ਪਾਣੀ ਦੀ ਵੰਡ ਦੇ ਮੁੱਦੇ 'ਤੇ ਗੁੱਸਾ ਹੈ।

Jun 15, 2025 - 22:27
Jun 15, 2025 - 22:33
 0  2
ਲੁਧਿਆਣਾ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਜ਼ੋਰਦਾਰ ਵਿਰੋਧ, ਲੋਕਾਂ ਨੇ ਲਾਏ “ਪਾਣੀ ਚੋਰ ਮੁਰਦਾਬਾਦ” ਦੇ ਨਾਅਰੇ
slogans-against-haryana-cm-nayab-saini

ਲੁਧਿਆਣਾ ਪੱਛਮੀ ‘ਚ 19 ਜੂਨ ਨੂੰ ਹੋਣ ਵਾਲੀਆਂ ਉਪ-ਚੋਣਾਂ ਲਈ ਆਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਇਥੇ ਆ ਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਭਾਜਪਾ ਉਮੀਦਵਾਰ ਲਈ ਪ੍ਰਚਾਰ ਕਰਨ ਆਏ ਸੈਣੀ ਦੇ ਕਾਫਲੇ ਨੂੰ ਲੋਕਾਂ ਨੇ ਰੋਕ ਕੇ ਕਾਲੇ ਝੰਡੇ ਵਿਖਾਏ ਤੇ ਨਾਅਰੇਬਾਜ਼ੀ ਕੀਤੀ।

ਲੋਕਾਂ ਨੇ ਜ਼ੋਰਦਾਰ ਨਾਅਰੇ ਲਾਏ - “ਪੰਜਾਬ ਦੇ ਪਾਣੀ ਚੋਰ ਮੁੜਦਾਬਾਦ”। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਹਰਿਆਣਾ ਸੂਬਾ ਸਾਡਾ ਹੱਕੀ ਪਾਣੀ ਲੁੱਟ ਰਿਹਾ ਹੈ।

"ਪਾਣੀ ਸਾਡਾ, ਹੱਕ ਵੀ ਸਾਡਾ"

ਪ੍ਰਦਰਸ਼ਨ ਵਿੱਚ ਸ਼ਾਮਿਲ ਸੈਂਕੜੇ ਲੋਕਾਂ ਨੇ ਦੱਸਿਆ ਕਿ ਭਾਖੜਾ-ਬਿਆਸ ਪ੍ਰਬੰਧਨ ਬੋਰਡ ਰਾਹੀਂ ਜੋ ਪਾਣੀ ਮਿਲਣਾ ਚਾਹੀਦਾ ਹੈ, ਉਹ ਹਰਿਆਣਾ ਲੈ ਜਾ ਰਿਹਾ ਹੈ। ਇਸ ਕਰਕੇ ਪੰਜਾਬ ਦੇ ਖੇਤਾਂ ਨੂੰ ਪਾਣੀ ਨਹੀਂ ਮਿਲਦਾ, ਸਿੰਚਾਈ ਠੱਪ ਹੋ ਰਹੀ ਹੈ, ਤੇ ਕਿਸਾਨ ਪਰੇਸ਼ਾਨ ਹਨ।

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਹਿਲਾਂ ਦੀਆਂ ਪੰਜਾਬ ਸਰਕਾਰਾਂ ਇਸ ਮੁੱਦੇ ‘ਤੇ ਚੁੱਪ ਰਹੀਆਂ, ਪਰ ਹੁਣ ਦੀ ਮਾਨ ਸਰਕਾਰ ਨੇ ਅਵਾਜ਼ ਚੁੱਕੀ ਹੈ ਤੇ ਪਾਣੀ ਲਈ ਲੜਾਈ ਲੜ ਰਹੀ ਹੈ।

ਉਪ-ਚੋਣਾਂ 'ਚ ਵੀ ਮੁੱਖ ਮੱਦਾ ਬਣਿਆ ਪਾਣੀ

ਇਸ ਵਾਰ ਦੀ ਲੁਧਿਆਣਾ ਪੱਛਮੀ ਉਪ-ਚੋਣ ਵਿੱਚ ਵੀ ਪਾਣੀ ਦਾ ਮੁੱਦਾ ਚਰਮ ‘ਤੇ ਹੈ। ਮਾਨ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਪੰਜਾਬ ਦੇ ਹਿੱਸੇ ਦੇ ਪਾਣੀ ਦੀ ਰਾਖੀ ਕੀਤੀ ਜਾਵੇਗੀ। ਸਰਕਾਰ ਪੂਰੇ ਹੱਕ ਨਾਲ B.B.M.B ਤੋਂ ਪਾਣੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਪਾਣੀ ਦੀ ਸਹੀ ਵੰਡ ਨਹੀਂ ਹੁੰਦੀ, ਉਹ ਆਪਣੇ ਹੱਕ ਲਈ ਐਸੇ ਹੀ ਆਵਾਜ਼ ਚੁੱਕਦੇ ਰਹਿਣਗੇ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0