ਪੰਜਾਬ-ਹਿਮਾਚਲ 'ਚ ਨਸ਼ਾ ਮਾਮਲੇ ਚ ED ਦੀ ਵੱਡੀ ਕਾਰਵਾਈ: ਜਲੰਧਰ, ਤਰਨਤਾਰਨ ਸਮੇਤ 15 ਥਾਵਾਂ 'ਤੇ ਛਾਪੇ, ਫਾਰਮਾ ਕੰਪਨੀਆਂ ਵੀ ਰਡਾਰ 'ਤੇ

ED ਵੱਲੋਂ ਜਲੰਧਰ, ਤਰਨਤਾਰਨ ਸਮੇਤ 6 ਰਾਜਾਂ 'ਚ ਨਸ਼ਾ ਮਾਮਲੇ ਚ ਵੱਡੀ ਕਾਰਵਾਈ, 15 ਤੋਂ ਵੱਧ ਥਾਵਾਂ 'ਤੇ ਛਾਪੇ, ਟਰਾਮਾਡੋਲ ਸਪਲਾਈ ਨਾਲ ਜੁੜੇ ਆਰੋਪੀਆਂ ਦੇ ਘਰ ਤੇ ਦਵਾਈ ਕੰਪਨੀਆਂ ਚ ਹੋਈ ਜਾਂਚ

Jun 18, 2025 - 09:23
Jun 18, 2025 - 09:35
 0
ਪੰਜਾਬ-ਹਿਮਾਚਲ 'ਚ ਨਸ਼ਾ ਮਾਮਲੇ ਚ ED ਦੀ ਵੱਡੀ ਕਾਰਵਾਈ: ਜਲੰਧਰ, ਤਰਨਤਾਰਨ ਸਮੇਤ 15 ਥਾਵਾਂ 'ਤੇ ਛਾਪੇ, ਫਾਰਮਾ ਕੰਪਨੀਆਂ ਵੀ ਰਡਾਰ 'ਤੇ
ed raids in jalandhar tarantaran

ਜਲੰਧਰ – ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ Enforcement Directorate (ED) ਵੱਲੋਂ ਮੰਗਲਵਾਰ ਨੂੰ ਪੰਜਾਬ ਤੇ ਹੋਰ ਪੰਜ ਰਾਜਾਂ ਵਿੱਚ ਇਕੱਠੇ ਛਾਪੇ ਮਾਰੇ ਗਏ। ED ਨੇ ਜਲੰਧਰ ਦੇ ਦੇਓਲ ਨਗਰ ਅਤੇ ਤਰਨਤਾਰਨ 'ਚ ਵੀ ਕਾਰਵਾਈ ਕੀਤੀ।

ਇਹ ਛਾਪੇ ਨਸ਼ਾ ਤਸਕਰੀ ਨਾਲ ਜੁੜੇ ਇਕ ਮਾਮਲੇ 'ਚ ਹੋਏ ਹਨ, ਜਿਸ ਦੀ ਜਾਂਚ ED ਜਲੰਧਰ ਵੱਲੋਂ ਕੀਤੀ ਜਾ ਰਹੀ ਸੀ। ਇਹ ਕੇਸ 2024 'ਚ ਪੰਜਾਬ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ, ਜਿਸਨੂੰ ਬਾਅਦ ਵਿੱਚ ED ਨੇ ਟੇਕਓਵਰ ਕਰ ਲਿਆ ਸੀ।

ਸੂਤਰਾਂ ਅਨੁਸਾਰ ਇਹ ਸਾਰੀ ਕਾਰਵਾਈ ਪਰਵਰਤਨ ਨਿਦੇਸ਼ਾਲਾ (ED) ਵੱਲੋਂ PMLA ਐਕਟ ਤਹਿਤ ਕੀਤੀ ਗਈ। ਇਹ ਕੇਸ ਟਰਾਮਾਡੋਲ ਨਾਂ ਦੀ ਨਸ਼ੀਲੀ ਦਵਾਈ ਦੀ ਸਪਲਾਈ ਨਾਲ ਜੁੜਿਆ ਹੋਇਆ ਹੈ। ਜਲੰਧਰ 'ਚ ਦੇਓਲ ਨਗਰ ’ਚ ਰਹਿ ਰਹੇ ਇਮਤਿਆਜ਼ ਸਲਮਾਨੀ ਦੇ ਘਰ ’ਚ ਵੀ ਛਾਪਾ ਮਾਰਿਆ ਗਿਆ। ਇਹ ਵਿਅਕਤੀ ਨਸ਼ਾ ਮਾਮਲੇ ’ਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਪਿਛਲੇ ਸਾਲ ਪੰਜਾਬ ਪੁਲਿਸ ਦੀ Special Task Force (STF) ਵੱਲੋਂ NDPS ਐਕਟ ਹੇਠ ਇਕ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਦੋ ਨਸ਼ਾ ਤਸਕਰਾਂ ਅਤੇ ਇਕ ਮੱਧਵਰਤੀ ਵਿਅਕਤੀ, ਐਲੇਕਸ ਪਾਲੀਵਾਲ, ਦਾ ਵੀ ਨਾਂ ਆਇਆ ਸੀ।

ED ਨੇ ਕੇਵਲ ਘਰਾਂ ’ਤੇ ਹੀ ਨਹੀਂ, ਸਗੋਂ ਕੁਝ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਦਫ਼ਤਰਾਂ 'ਚ ਵੀ ਛਾਪੇ ਮਾਰੇ। ਇਨ੍ਹਾਂ ’ਚ BioGenetic Drugs Pvt. Ltd., CB Healthcare, Smilax Pharmachem Drug Industries, Sol Healthcare (India) Pvt. Ltd. ਅਤੇ Aster Pharma ਵਰਗੀਆਂ ਕੰਪਨੀਆਂ ਸ਼ਾਮਲ ਹਨ।

ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ, ਨਸ਼ੀਲੀ ਦਵਾਈਆਂ ਬਣਾਉਣ ਵਾਲੀਆਂ ਭਾਰੀ ਮਾਤਰਾ 'ਚ ਦਵਾਈਆਂ ਵੀ ਬਰਾਮਦ ਕੀਤੀਆਂ ਸਨ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0